acting in punjabi films

ਪੰਜਾਬੀ ਫਿਲਮਾਂ ਵਿੱਚ ਅਦਾਕਾਰੀ ਦਾ ਅਕਾਲ ਕਿਉਂ? ਕਿਉਂ ਕਾਮੇਡੀ ‘ਤੇ ਵੱਧ ਰਹੀ ਨਿਰਭਰਤਾ?

ਇੱਕ ਜ਼ਮਾਨਾ ਸੀ ਜਦੋਂ ਬਾਲੀਵੁਡ ਦਾ ਜਿੰਨਾ ਵੀ ਡੰਕਾ ਵੱਜਦਾ ਸੀ ਉਸ ਵਿੱਚ 90 ਫੀਸਦ ਪੰਜਾਬ ਦੇ ਕਲਾਕਾਰਾਂ ਦਾ ਯੋਗਦਾਨ ਹੁੰਦਾ ਸੀ, ਅੱਜ ਪਹਿਲਾਂ ਨਾਲੋਂ ਫਰਕ ਭਾਵੇਂ ਪੈ ਗਿਆ ਗਿਆ ਹੋਵੇ ਪਰ ਇਹ ਨਹੀਂ ਕਿ ਪੰਜਾਬ ‘ਚ ਹੁਣ ਅਦਾਕਾਰ ਨਹੀਂ ਹੁੰਦੇ, ਰੰਗ ਮੰਚ ਭਾਵ ਥਿਏਟਰ ਨਹੀਂ ਹੁੰਦਾ, ਸੱਭ ਕੁੱਝ ਹੁੰਦਾ ਹੈ ਤੇ ਚੋਟੀ ਦੇ ਕਲਾਕਾਰ ਵੀ ਮੌਜੂਦ ਨੇ।

ਹੁਣ ਤੁਸੀਂ ਸੋਚੋਗੇ ਕਿ ਜੇ ਸੱਭ ਕੁੱਝ ਹੈ ਤਾਂ ਗਾਇਕ ਹੀ ਹਰ ਪੰਜਾਬੀ ਫਿਲਮ ਦਾ ਹੀਰੋ ਕਿਉਂ ਹੁੰਦਾ ਹੈ? ਫਿਰ ਇਹ ਨਹੀਂ ਵੇਖਿਆ ਜਾਂਦਾ ਕਿ ਐਕਟਿੰਗ ‘ਚ ਕਿੰਨਾ ਮਾਹਰ ਹੈ, ਬੱਸ ਇਹ ਵੇਖਿਆ ਜਾਂਦਾ ਹੈ ਕਿ ਗਾਇਕ ਦੇ ਤੌਰ ‘ਤੇ ਉਸਦੀ ਫੈਨ ਫੋਲੋਵਿੰਗ ਕਿੰਨੀ ਹੈ, ਜਿਸਦਾ ਉਹਨਾਂ ਨੂੰ ਫਾਇਦਾ ਮਿਲ ਸਕੇ। ਮੈਂ ਇਹ ਨਹੀਂ ਕਹਿ ਰਿਹਾ ਕਿ ਅਜਿਹਾ ਸੋਚਣਾ ਜਾਂ ਇਹ ਸੋਚ ਕੇ ਫਿਲਮ ਤਿਆਰ ਕਰਨਾ ਕੋਈ ਮਾੜੀ ਗੱਲ ਹੈ, ਪਰ ਇਸੇ ਪੈਮਾਨੇ ‘ਤੇ ਤੁਰ ਪੈਣਾ ਉਹਨਾਂ ਅਨੇਕਾਂ ਕਲਾਕਾਰਾਂ ਲਈ ਮਾੜੀ ਗੱਲ ਹੋ ਨਿਬੜੇਗੀ ਜੋ ਵਰ੍ਹਿਆਂ ਤੋਂ ਥਿਏਟਰ ‘ਚ ਸੰਘਰਸ਼ ਕਰਦੇ ਆ ਰਹੇ ਹਨ. ਉਹ ਐਕਟਿੰਗ ‘ਚ ਭਾਵੇਂ ਕਿੰਨੇ ਵੀ ਤਿਆਰ ਬਰ ਤਿਆਰ ਹੋਣ ,ਫਿਰ ਵੀ ਛੋਟੇ-ਛੋਟੇ ਰੋਲ ਵਾਸਤੇ ਉਹਨਾਂ ਨੂੰ ਘੀਸੀਆਂ ਕਰਨੀਆਂ ਪੈਂਦੀਆਂ ਨੇ।

ਦੂਜੇ ਪਾਸੇ ਜੇਕਰ ਤੁਹਾਡੀ ਕੋਈ ਐਲਬਮ ਮਾਰਕਿਟ ‘ਚ ਆ ਚੁੱਕੀ ਹੈ ਅਤੇ ਤੁਹਾਨੂੰ ਉਸਦੇ ਚਾਹੁਣ ਵਾਲੇ ਮਿਲ ਚੁੱਕੇ ਹਨ ਤਾਂ ਫਿਰ ਤੁਹਾਨੂੰ ਕਿਸੇ ਚੰਗੀ ਐਕਟਿੰਗ ਦੇ ਸਰਟੀਫਿਕੇਟ ਦੀ ਲੋੜ ਨਹੀਂ, ਤੁਹਾਨੂੰ ਗੁਜਾਰੇ ਲਾਇਕ ਚੰਗਾ ਰੋਲ ਮਿਲ ਸਕਦਾ। ਜਲੰਧਰ ਦਾ ਦੇਸ਼ਭਗਤ ਯਾਗਦਾਰ ਹਾਲ, ਫਿਰ ਅੰਮ੍ਰਿਤਸਰ, ਚੰਡੀਗੜ੍ਹ, ਪਟਿਆਲਾ, ਫਗਵਾੜਾ ਮੋਗਾ ਆਦਿ ਥਾਵਾਂ ‘ਤੇ ਜੋ ਥਿਏਟਰ ਆਰਟਿਸਟ ਸੰਘਰਸ਼ ਕਰ ਰਹੇ ਨੇ, ਉਹ ਕਿਸ ਉੱਮੀਦ ‘ਤੇ ਜੂਝੀ ਜਾ ਰਹੇ ਨੇ। ਬੇਸ਼ਕ ਥਿਏਟਰ ਆਰਟਿਸਟ ਨੂੰ ਸਕੂਨ ਉਸੇ ਥਾਂ ‘ਤੇ ਮਿਲਦਾ ਪਰ ਕਿੰਨੀ ਦੇਰ ਕੋਈ ਘਰ ਫੂਕ ਤਮਾਸ਼ਾ ਦੇਖ ਸਕਦਾ, ਪਰਿਵਾਰ ਸੱਭ ਨੇ ਪਾਲਣੇ ਹੁੰਦੇ ਨੇ। ਇੱਕ ਗੱਲ ਇਹ ਵੀ ਹੈ ਕਿ ਜੇ ਕਾਬਿਲ ਕਲਾਕਾਰ ਫਿਲਮ ‘ਚ ਕੰਮ ਕਰਣਗੇ ਤਾਂ ਫਿਲਮ ਦਾ ਮਿਆਰ ਵੀ ਉੱਠੇਗਾ।

ਇੱਕ ਸਾਡੇ ਪੰਜਾਬੀ ਫਿਲਮ ਪ੍ਰੋਡਿਊਸਰਾਂ ‘ਚ ਇਹ ਬੜਾ ਰੁਝਾਨ ਹੈ ਕਿ ਜੇ ਜੱਟ ਸਿਰਲੇਖ ਨਾਲ ਕੋਈ ਫਿਲਮ ਚੱਲ ਜਾਵੇ ਤਾਂ ਸੱਭ ਨੇ ਉਹੀ ਸਿਰਲੇਖ ਫੜ ਲੈਣੈ, ਜੇ ਕਾਮੇਡੀ ਵਾਲੀ ਚੱਲ ਗਈ ਤਾਂ ਸੱਭ ਨੇ ਕਾਮੇਡੀ ਫਿਲਮਾਂ ਹੀ ਬਨਾਉਣੀਆਂ ਸ਼ੁਰੂ ਕਰ ਦੇਣੀਆਂ, ਜੇ ਪੁਰਾਤਨ ਪੰਜਾਬ ਦਾ ਚੰਗਾ ਕੰਸੈਪਟ ਕਿਸੇ ਨੇ ਲਿਆ ਤੇ ਫਿਲਮ ਲੋਕਾਂ ਨੂੰ ਪਸੰਦ ਆਈ ਅਤੇ ਹਿੱਟ ਹੋ ਗਈ, ਤਾਂ ਅਗਲੀਆਂ 10-15 ਫਿਰ ਪੁਰਾਤਨ ਪੰਜਾਬ ਦੀਆਂ ਫ਼ਿਲਮਾਂ ਹੀ ਦੇਖਣ ਨੂੰ ਮਿਲਣਗੀਆਂ। ਵੈਰਾਇਟੀ ਦਾ ਜੋਖਮ ਨਹੀਂ ਲੈਂਦੇ। ਇਸੇ ਲਈ ਵੈਰਾਇਟੀ ਹਮੇਸ਼ਾ ਖਲਦੀ ਰਹਿੰਦੀ ਹੈ।

ਜ਼ਿਆਦਾਤਰ ਫਿਲਮਾਂ ਦਾ ਤਾਂ ਤੁਸੀਂ ਪੋਸਟਰ ਦੇਖ ਕੇ ਹੀ ਅੰਦਾਜਾ ਲਗਾ ਲੈਂਦੇ ਹੋ ਕਿ ਸਟੋਰੀ ਕਿ ਹੋਵੇਗੀ, ਅਤੇ ਕਰੀਬ-ਕਰੀਬ ਉਹੀ ਨਿਕਲਦੀ ਹੈ। ਗੁਰਦਾਸ ਮਾਨ, ਅਮਰਿੰਦਰ ਗਿੱਲ ਅਤੇ ਦਿਲਜੀਤ ਦੋਸਾਂਝ ਵਰਗੇ ਐਕਟਰ ਵੀ ਨੋ ਜੋ ਗਾਇਕੀ ਤਾਂ ਗਾਇਕੀ ਅਦਾਕਾਰੀ ਵੀ ਕਮਾਲ ਦੀ ਕਰਦੇ ਨੇ, ਕੁੱਝ ਹੋਰ ਵੀ ਨੇ. ਖ਼ਾਲਸ ਐਕਟਰ ਜਿੰਮੀ ਸ਼ੇਰਗਿਲ ਤਾਂ ਹਿੰਦੀ ਫ਼ਿਲਮਾਂ ਦਾ ਰੁਖ ਕਰ ਗਿਆ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਬੀਨੂੰ ਢਿੱਲੋਂ, ਨਿਰਮਲ ਰਿਸ਼ੀ ਤੇ ਕੁੱਝ ਚੰਗੇ ਕਲਾਕਾਰ-ਅਦਾਕਾਰ ਸੇਵਾਵਾਂ ਨਿਭਾ ਰਹੇ ਨੇ, ਪਰ ਜੇ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤਾਂ ਪੁਰਾਣੇ ਰਹੇ ਨਹੀਂ, ਨਵੀਆਂ ਵਿੱਚ ਚੰਗੇ-ਚੰਗੇ ਅਦਾਕਾਰ ਵੀ ਹਨ ਜੋ ਥਿਏਟਰ ਵਿੱਚ ਹੀ ਸੰਘਰਸ਼ ਕਰ ਰਹੇ ਨੇ ਅਤੇ ਉਹਨਾਂ ਨੂੰ ਪਰਖ ਕੇ ਅੱਗੇ ਲਿਆਉਣ ਵਾਲੇ ਪਾਰਖੀ ਡਾਇਰੈਕਟਰਾਂ ਦੀ ਵੈਸੇ ਹੀ ਕਮੀ ਹੈ। ਇਸੇ ਕਰਕੇ ਪੰਜਾਬੀ ਫ਼ਿਲਮਾਂ ਦਾ ਮਿਆਰ ਬਣ ਨਹੀਂ ਪਾ ਰਿਹਾ। ਅਸਲ ਵਿੱਚ ਚੰਗੇ ਕਲਾਕਾਰ ਜੋ ਵੀ ਹਨ ਉਹਨਾਂ ਨੂੰ ਕਾਮੇਡੀ ਵਿੱਚ ਹੀ ਧੱਕਿਆ ਜਾਂਦਾ ਜਦਕਿ ਉਹਨਾਂ ਵਿੱਚ ਕਲਾ ਦੀਆਂ ਕਈ ਵੰਨਗੀਆਂ ਪੇਸ਼ ਕਰਨ ਦਾ ਮਾਦਾ ਹੋ ਸਕਦਾ, ਕਿਹਾ ਜਾਂਦਾ ਹੈ ਕਿ ਲੋਕ ਸਿਰਫ਼ ਕਾਮੇਡੀ ਕਰਕੇ ਹੀ ਸਿਨੇਮਾ ਘਰਾਂ ‘ਚ ਆਉਂਦੇ ਨੇ ਪਰ ਅਜਿਹਾ ਨਹੀਂ, ਹਾਸਰੱਸ ਇੱਕ ਵੰਨਗੀ ਹੋ ਸਕਦੀ ਹੈ ਪਰ ਕਲਾ ਦੇ ਮੁਰੀਦ ਤੇ ਪਾਰਖੀ ਬਹੁਤ ਨੇ, ਜ਼ਰੂਰਤ ਹੈ ਵਰਾਇਟੀ ਦੇਣ ਦੀ।

ਪੰਜਾਬੀ ਰਾਈਟਰ (ਲੇਖਕ) ਵੀ ਬਹੁਤ ਨੇ ਚੰਗੇ-ਚੰਗੇ ਨੇ ਪਰ ਸ਼ਾਇਦ ਉਹਨਾਂ ਨੂੰ ਆਪਣੀ ਕਾਬਲੀਅਤ ਵਿਖਾਉਣ ਦਾ ਮੌਕਾ ਹੀ ਨਹੀਂ ਦਿੱਤਾ ਜਾਂਦਾ, ਅਤੇ ਇੱਕ ਹੀ ਟਾਈਪ ਦੀ ਕਹਾਣੀ ਲਿਖਣ ਲਈ ਮਜਬੂਰ ਕੀਤਾ ਜਾਂਦਾ ਹੈ। ਦੱਖਣੀ ਭਾਰਤ ਦੀਆਂ ਫਿਲਮਾਂ ਪਹਿਲਾਂ ਭਾਵੇਂ ਫੁੱਕਰਾਪੰਥੀ ਜ਼ਿਆਦਾ ਵਿਖਾਏ ਜਾਣ ਕਾਰਨ ਸੱਭ ਥਾਈਂ ਪਸੰਦ ਨਹੀਂ ਸੀ ਕੀਤੀਆਂ ਜਾਂਦੀਆਂ, ਪਰ ਅੱਜ ਬਾਲੀਵੁਡ ਨੂੰ ਵੀ ਮਾਤ ਦੇ ਰਹੀਆਂ ਨੇ। ਪੰਜਾਬ ਦੇ ਕਿੰਨੇ ਕਲਾਕਾਰਾਂ ਸਾਊਥ ਇੰਡੀਅਨ ਫਿਲਮਾਂ ‘ਚ ਕੰਮ ਕਰਕੇ ਪੈਸਾ ਕਮਾ ਰਹੇ ਹਨ। ਜੋ ਇੱਕ ਕੁਆਲਿਟੀ ਪਹਿਲੀਆਂ ਪੰਜਾਬੀ ਫਿਲਮਾਂ ‘ਚ ਹੁੰਦੀ ਸੀ ਜਦੋਂ ਲਤਾ ਮੰਗੇਸ਼ਕਰ, ਮੁਹੰਮਦ ਰਫੀ, ਆਸ਼ਾ ਭੋਂਸਲੇ, ਮਹਿੰਦਰ ਕਪੂਰ ਵਰਗੇ ਗਾਇਕ ਵੀ ਪੰਜਾਬ ਫਿਲਮ ‘ਚ ਗਾਉਣ ਨੂੰ ਤਿਆਰ ਹੁੰਦੇ ਸਨ, ਉਹ ਮਿਆਰ ਫਿਰ ਤੋਂ ਕਾਇਮ ਕਰਨ ਦੀ ਲੋੜ ਹੈ। ਪਰ ਉਸਦੇ ਲਈ ਮਿਆਰੀ ਕਹਾਣੀਕਾਰਾਂ ਦੀਆਂ ਕਹਾਣੀਆਂ ਪ੍ਰੋਡਿਊਸਰ ਚੁੱਕਣਗੇ, ਐਕਟਰ ਐਕਟਿੰਗ ਦੇਖ ਕੇ ਅੱਗੇ ਲਿਆਉਣਗੇ ਤਾਂ ਹੀ ਹੋ ਸਕਦਾ। ਪੰਜਾਬੀ ਫਿਲਮਾਂ ਇੱਕ ਲੀਕ ਤੋਂ ਹੱਟ ਕੇ ਵੈਰਾਇਟੀ ਵੱਲ ਵੱਧਣਗੀਆਂ ਤਾਂ ਹੀ ਹੋ ਸਕਦਾ, ਇਸਦੇ ਲਈ ਸਾਡੀਆਂ ਸਰਕਾਰਾਂ ਨੂੰ ਹਰ ਤਰ੍ਹਾਂ ਦੀ ਇਮਦਾਦ ਦੇਣ ਦੀ ਲੋੜ ਹੈ ਅਤੇ ਹੁਣ ਤਾਂ ਸਾਡਾ ਮੁੱਖਮੰਤਰੀ ਵੀ ਖੁਦ ਕਲਾਕਾਰ ਹੈ ਜੇ ਹੁਣ ਇਹ ਨਾ ਹੋ ਸਕਿਆ ਤਾਂ ਅੱਗੇ ਵੈਸੇ ਹੀ ਮੁਸ਼ਕਿਲ ਹੈ।

Post navigation

Leave a Comment

Leave a Reply

Your email address will not be published. Required fields are marked *