JS Sehrawat of Panjab University honored

ਪੰਜਾਬ ਯੂਨੀਵਰਸਿਟੀ ਦੇ ਜੇ ਐਸ ਸਹਿਰਾਵਤ ਅੰਤਰਰਾਸ਼ਟਰੀ ਮੰਚ ‘ਤੇ ਹੋਏ ਸਨਮਾਨਿਤ, 282 ਹੱਡੀਆਂ ਵਾਲੇ ਅਜਨਾਲਾ ਕੇਸ ਦੀ ਜਾਂਚ ‘ਚ ਨਿਭਾ ਰਹੇ ਮੁੱਖ ਭੂਮਿਕਾ

ਪੰਜਾਬ ਯੂਨੀਵਰਸਿਟੀ ਦੇ ਜੇ ਐਸ ਸਹਿਰਾਵਤ ਨੂੰ ਅਮਰੀਕਨ ਅਕੈਡਮੀ ਆਫ਼ ਫੋਰੈਂਸਿਕ ਸਾਇੰਸ ਵੱਲੋਂ ਫੈਲੋ ਦੇ ਅਹੁਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਹਾਲ ਹੀ ਵਿੱਚ ਹੋਈ ਸਾਲਾਨਾ ਵਿਗਿਆਨਕ ਕਾਨਫਰੰਸ ਦੌਰਾਨ ਦਿੱਤਾ ਗਿਆ ਇਹ ਸਨਮਾਨ ਉਨ੍ਹਾਂ ਦੇ ਫੋਰੈਂਸਿਕ ਵਿਗਿਆਨ ਦੇ ਖੇਤਰ ਵਿੱਚ ਲਗਾਤਾਰ ਯੋਗਦਾਨ ਅਤੇ ਨਿਆਂ ਪ੍ਰਤੀ ਵਚਨਬੱਧਤਾ ਦੀ ਮਾਨਤਾ ਹੈ।

ਸਹਿਰਾਵਤ ਇਸ ਸਮੇਂ ਪੰਜਾਬ ਯੂਨੀਵਰਸਿਟੀ ਦੇ ਐਂਥਰੋਪੋਲੋਜੀ ਵਿਭਾਗ ਦੇ ਮੁਖੀ ਹਨ ਅਤੇ ਮਨੁੱਖੀ ਅਵਸ਼ੇਸ਼ਾਂ ਨਾਲ ਜੁੜੀਆਂ ਕਈ ਮਹੱਤਵਪੂਰਨ ਜਾਂਚਾਂ ਦਾ ਹਿੱਸਾ ਰਹੇ ਹਨ। ਇਨ੍ਹਾਂ ਵਿੱਚੋਂ ਹੀ ਵੱਡਾ ਮਾਮਲਾ ਅਜਨਾਲਾ ਮਾਮਲਾ ਹੈ।

ਕਿਵੇਂ ਸ਼ੁਰੂ ਹੋਈ ਅਜਨਾਲਾ ਮਾਮਲੇ ਦੀ ਕਹਾਣੀ?

ਇਸ ਦੀ ਕਹਾਣੀ 2014 ਵਿੱਚ ਸ਼ੁਰੂ ਹੁੰਦੀ ਹੈ, ਜਦੋਂ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਇਕ ਖੂਹ ਵਿਚੋਂ ਪਿੰਜਰ ਬਾਹਰ ਕੱਢੇ ਗਏ। ਦਾਅਵਾ ਕੀਤਾ ਗਿਆ ਕਿ ਇਹ 1857 ਦੀ ਬਗਾਵਤ ਦੌਰਾਨ ਮਾਰੇ ਗਏ 282 ਭਾਰਤੀ ਸਿਪਾਹੀਆਂ ਦੇ ਅਵਸ਼ੇਸ਼ ਹਨ। ਇਸ ਤੋਂ ਪਹਿਲਾਂ ਲੰਡਨ ਦੇ ਇਕ ਅਜਾਇਬ ਘਰ ਵਿੱਚ ਮਿਲੀ ਇੱਕ ਕਿਤਾਬ ਵਿੱਚ ਜ਼ਿਕਰ ਸੀ ਕਿ 1857 ਦੇ ਵਿਦਰੋਹ ਦੌਰਾਨ 282 ਸਿਪਾਹੀਆਂ ਨੂੰ ਫੜ ਕੇ ਖੂਹ ਵਿੱਚ ਦੱਬ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਉਥੇ ਇੱਕ ਧਾਰਮਿਕ ਢਾਂਚਾ ਤਿਆਰ ਕਰ ਦਿੱਤਾ ਗਿਆ। ਕਿਤਾਬ 1858 ਵਿੱਚ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਹੇ ਇੱਕ ਬ੍ਰਿਟਿਸ਼ ਅਧਿਕਾਰੀ ਨੇ ਲਿਖੀ ਸੀ।

ਕਿਤਾਬ ਦੇ ਦਾਅਵਿਆਂ ਦੇ ਆਧਾਰ ‘ਤੇ 2014 ਵਿੱਚ ਢਾਂਚਾ ਹਟਾਇਆ ਗਿਆ ਸੀ

ਜਾਂਚ ਕਿਵੇਂ ਅੱਗੇ ਵਧੀ?

ਇਸ ਦੀ ਵਿਗਿਆਨਕ ਜਾਂਚ ਦੀ ਸ਼ੁਰੂਆਤ ਸਮੇਂ ਜੇ ਐਸ ਸਹਿਰਾਵਤ ਦੀ ਭੂਮਿਕਾ ਸ਼ੁਰੂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਦੀ ਵਿਗਿਆਨਕ ਜਾਂਚ ਲਈ ਪੱਤਰ ਲਿਖਿਆ ਗਿਆ ਅਤੇ ਸਭ ਚੀਜ਼ਾਂ ਸੌਂਪ ਦਿੱਤੀਆਂ ਗਈਆਂ, ਹਾਲਾਂਕਿ ਪੰਜਾਬ ਸਰਕਾਰ ਨੇ ਸਪੱਸ਼ਟ ਕੀਤਾ ਸੀ ਕਿ ਸਰਕਾਰ ਕੋਲ ਇਸ ਲਈ ਰਕਮ ਨਹੀਂ ਹੈ।

ਉਨ੍ਹਾਂ ਮੁਤਾਬਕ ਕੇਂਦਰ ਸਰਕਾਰ ਨੇ ਇਸ ਪ੍ਰੋਜੈਕਟ ਲਈ 40 ਲੱਖ ਰੁਪਏ ਮਨਜ਼ੂਰ ਕੀਤੇ ਸਨ।

ਇਸ ਜਾਂਚ ਨੂੰ ਦਹਾਕੇ ਭਰ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਅਤੇ ਇਸ ਦੌਰਾਨ ਕਈ ਵੱਡੇ ਪਹਿਲੂ ਵੀ ਸਾਹਮਣੇ ਆਏ ਹਨ।
ਇਸ ਦੇ ਲਈ ਕਈ ਵਿਦੇਸ਼ੀ ਲੈੱਬਾਂ ਦੀ ਸਹਾਇਤਾ ਲਈ ਗਈ ਸੀ। ਦੰਦਾਂ ਦਾ ਪਾਊਡਰ ਹੰਗਰੀ ਦੀ ਇੱਕ ਪ੍ਰਯੋਗਸ਼ਾਲਾ ਵਿੱਚ ਭੇਜਿਆ ਗਿਆ ਸੀ । ਦੰਦਾਂ, ਜਬੜੇ ਦੇ ਟੁਕੜਿਆਂ ਅਤੇ ਹੱਡੀਆਂ ਤੋਂ ਮਾਈਟੋਕੌਂਡਰੀਅਲ ਡੀਐਨਏ ਹੈਦਰਾਬਾਦ ਭੇਜਿਆ ਗਿਆ। ਖਾਣ-ਪੀਣ ਦੀਆਂ ਆਦਤਾਂ ਦਾ ਪਤਾ ਲਗਾਉਣ ਲਈ ਆਕਸੀਜਨ ਆਈਸੋਟੋਪ ਦਾ ਅਧਿਐਨ ਕੀਤਾ ਗਿਆ। ਮੂਲ ਖੇਤਰ ਦਾ ਪਤਾ ਲਗਾਉਣ ਲਈ ਸਟ੍ਰੋਂਟੀਅਮ ਆਈਸੋਟੋਪ ਅਧਿਆਨ ਕੀਤਾ ਗਿਆ। ਮੈਮੋਰੀਅਲ ਯੂਨੀਵਰਸਿਟੀ, ਕੈਨੇਡਾ ਅਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਵਿਖੇ ਕਈ ਹੋਰ ਟੈਸਟਾਂ ਨੂੰ ਅੰਜਾਮ ਦਿੱਤਾ ਗਿਆ। ਦੁਨੀਆ ਭਰ ਦੇ ਹੋਰ ਅਵਸ਼ੇਸ਼ਾਂ ਨਾਲ ਦੰਦਾਂ ਦੀ ਸਿਹਤ ਸਥਿਤੀ ਦੀ ਤੁਲਨਾ ਕੀਤੀ ਗਈ। ਅਤੇ ਅੰਤ ਵਿੱਚ ਬ੍ਰਿਟੇਨ ਨੂੰ ਜੰਗੀ ਟਰਾਫੀ ਵਜੋਂ ਭੇਜੀ ਗਈ ਖੋਪੜੀ ਤੱਕ ਪਹੁੰਚ ਕੀਤੀ ਗਈ ਸੀ।

ਸਟ੍ਰੋਂਟੀਅਮ ਆਈਸੋਟੋਪ ਵਿਸ਼ਲੇਸ਼ਣ ਨਾਲ ਇਹ ਵੀ ਸਾਹਮਣੇ ਆਇਆ ਕਿ ਇਹ ਵਿਅਕਤੀ ਅਜਨਾਲਾ ਦੇ ਨਹੀਂ, ਸਗੋਂ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਉੜੀਸਾ ਦੇ ਹਿੰਦ-ਗੰਗਾ ਮੈਦਾਨੀ ਖੇਤਰਾਂ ਤੋਂ ਸਨ।

ਸਹਿਰਾਵਤ ਦੱਸਦੇ ਹਨ, “ਅਸੀਂ ਜੋ ਖਾਂਦੇ ਅਤੇ ਪੀਂਦੇ ਹਾਂ, ਉਸ ਦੇ ਰਸਾਇਣਕ ਦਸਤਖ਼ਤ ਸਦੀਆਂ ਤੱਕ ਹੱਡੀਆਂ ਅਤੇ ਦੰਦਾਂ ਵਿੱਚ ਦਰਜ ਰਹਿੰਦੇ ਹਨ। ਇਨ੍ਹਾਂ ਦੇ ਆਧਾਰ ‘ਤੇ ਅਸੀਂ ਕਿਸੇ ਵਿਅਕਤੀ ਦੇ ਮੂਲ ਖੇਤਰ ਬਾਰੇ ਜਾਣ ਸਕਦੇ ਹਾਂ।”

ਅਜਿਹੇ ਅਧਿਐਨਾਂ ’ਚ ਦੰਦ ਦਿੰਦੇ ਨੇ ਅਹਿਮ ਸੁਰਾਗ

ਪਿੰਜਰਾਂ ਦੇ ਅੱਗਲੇ ਦੰਦਾਂ ‘ਤੇ ਨਿਸ਼ਾਨ ਮਿਲੇ, ਜਦਕਿ ਪਿਛਲੇ ਦੰਦ ਸਿਹਤਮੰਦ ਸਨ। ਇਸ ਤੋਂ ਇਸ਼ਾਰਾ ਮਿਲਿਆ ਕਿ ਇਹ ਸਿਪਾਹੀ ਕਾਰਤੂਸਾਂ ਦੇ ਧਾਗੇ ਦੰਦਾਂ ਨਾਲ ਕੱਟਦੇ ਸਨ। ਗੋਰਤਲਬ ਹੈ ਕਿ ਇਹ 1857 ਦੀ ਬਗਾਵਤ ਨਾਲ ਜੁੜੀ ਪ੍ਰਥਾ ਮੰਨੀ ਜਾਂਦੀ ਹੈ।

2018 ਵਿੱਚ, ਪਾਊਡਰ ਦੇ ਰੂਪ ਵਿੱਚ ਦੰਦਾਂ ਨੂੰ ਰੇਡੀਓਕਾਰਬਨ ਡੇਟਿੰਗ ਲਈ ਇੱਕ ਹੰਗਰੀਆਈ ਲੈਬ ਵਿੱਚ ਭੇਜਿਆ ਗਿਆ ਸੀ। 2019 ਵਿੱਚ ਇਹ ਸਿੱਟਾ ਕੱਢਿਆ ਗਿਆ ਕਿ ਦੰਦ ਉਨ੍ਹਾਂ ਵਿਅਕਤੀਆਂ ਦੇ ਸਨ ਜਿਨ੍ਹਾਂ ਦੀ ਮੌਤ 1856 ਅਤੇ 1858 ਦੇ ਵਿਚਕਾਰ ਹੋਈ ਸੀ।

ਸਟ੍ਰੋਂਟੀਅਮ ਆਈਸੋਟੋਪ ਵਿਸ਼ਲੇਸ਼ਣ ਨਾਲ ਇਹ ਵੀ ਸਾਹਮਣੇ ਆਇਆ ਕਿ ਇਹ ਵਿਅਕਤੀ ਅਜਨਾਲਾ ਦੇ ਨਹੀਂ, ਸਗੋਂ ਪੂਰਬੀ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਅਤੇ ਉੜੀਸਾ ਦੇ ਹਿੰਦ-ਗੰਗਾ ਮੈਦਾਨੀ ਖੇਤਰਾਂ ਤੋਂ ਸਨ।

ਸਹਿਰਾਵਤ ਕਹਿੰਦੇ ਹਨ, “ਅਸੀਂ ਜੋ ਖਾਂਦੇ ਜਾਂ ਪੀਂਦੇ ਹਾਂ, ਉਨ੍ਹਾਂ ਦੇ ਰਸਾਇਣਕ ਦਸਤਖ਼ਤ ਸਦੀਆਂ ਤੋਂ ਸਾਡੀਆਂ ਹੱਡੀਆਂ ਅਤੇ ਦੰਦਾਂ ਵਿੱਚ ਛਪੇ ਜਾਂਦੇ ਹਨ। ਖਾਣ-ਪੀਣ ਦੀਆਂ ਆਦਤਾਂ ਦੇ ਆਧਾਰ ‘ਤੇ ਇਹ ਦੱਸਦੇ ਹਨ ਕਿ ਕੋਈ ਵਿਅਕਤੀ ਕਿੱਥੇ ਰਹਿੰਦਾ ਸੀ। ਪਿੰਜਰਾਂ ਦੇ ਨਮੂਨਿਆਂ ਨੂੰ ਸਬੰਧਤ ਖੇਤਰਾਂ ਦੇ ਪਾਣੀ, ਅਨਾਜ ਅਤੇ ਚੱਟਾਨਾਂ ਨਾਲ ਹੋਰ ਮਿਲਾਇਆ ਗਿਆ ਸੀ।”

ਕਈ ਹੋਰ ਅਹਿਮ ਅਧਿਐਨ

ਜਾਂਚ ਦੌਰਾਨ 1796, 1814 ਅਤੇ 1840 ਦੇ ਮੈਡਲ ਅਤੇ ਸਿੱਕੇ ਵੀ ਮਿਲੇ। ਸਹਿਰਾਵਤ ਦਾ ਕਹਿਣਾ ਹੈ ਕਿ ਮੰਨਿਆ ਜਾਂਦਾ ਹੈ ਕਿ ਸਿਪਾਹੀਆਂ ਨੇ 1857 ਦੇ ਵਿਦਰੋਹ ‘ਤੇ ਨਿਰਪੱਖ ਮੁਕੱਦਮੇ ਦੀ ਉਮੀਦ ਵਿੱਚ ਆਪਣੀ ਸੇਵਾ ਦੇ ਸਬੂਤ ਵਜੋਂ ਇਨ੍ਹਾਂ ਚੀਜ਼ਾਂ ਨੂੰ ਆਪਣੇ ਨਾਲ ਰੱਖਿਆ ਸੀ।

ਸਹਿਰਾਵਤ ਕਹਿੰਦੇ ਹਨ, “ਲੰਡਨ ਵਿਖੇ ਜਿਸ ਖੋਪੜੀ ਤੱਕ ਪਹੁੰਚ ਕੀਤੀ ਗਈ ਸੀ ਉਹ ਅਲੂਮ ਬੇਗ ਦੀ ਸੀ, ਇੱਕ ਇਨਕਲਾਬੀ ਸਿਪਾਹੀ ਜਿਸਨੂੰ 1857 ਵਿੱਚ ਅਜਨਾਲਾ ਵਿੱਚ ਸ਼ਹੀਦ ਹੋਣ ਲਈ ਜਾਣਿਆ ਜਾਂਦਾ ਸੀ। ਉਸਨੂੰ 282 ਸਿਪਾਹੀਆਂ ਦੇ ਮਾਰੇ ਜਾਣ ਦੇ ਮਹੀਨਿਆਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਫਿਰ ਉਸਦੀ ਖੋਪੜੀ ਨੂੰ ਇੱਕ ਬ੍ਰਿਟਿਸ਼ ਅਫਸਰ ਨੇ ਜੰਗੀ ਟਰਾਫੀ ਵਜੋਂ ਲੈ ਲਿਆ ਅਤੇ ਇੰਗਲੈਂਡ ਲੈ ਗਿਆ, ਜਿਥੇ ਇਹ ਅੰਤ ਵਿੱਚ ਇੱਕ ਬ੍ਰਿਟਿਸ਼ ਪਰਿਵਾਰ ਦੇ ਕਬਜ਼ੇ ਵਿੱਚ ਸੀ”

ਸਹਿਰਾਵਤ ਦਾ ਸਫਰ

ਸਹਿਰਾਵਤ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਕਿਲਾ ਜ਼ਫ਼ਰਗੜ੍ਹ ਪਿੰਡ ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਜਨਮੇ ਸਨ। ਉਨ੍ਹਾਂ ਨੇ ਆਪਣੀ ਸਿੱਖਿਆ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਸੈਕੰਡਰੀ ਸਿੱਖਿਆ ਰੋਹਤਕ ਦੇ ਜਾਟ ਹਾਈ ਸਕੂਲ ਕੀਤੀ ਸੀ। ਉਨ੍ਹਾਂ ਨੇ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ, ਰੋਹਤਕ ਤੋਂ ਆਪਣੀ ਪੋਸਟ-ਗ੍ਰੈਜੂਏਸ਼ਨ ਪੂਰੀ ਕੀਤੀ।

ਚੰਡੀਗੜ੍ਹ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਫੋਰੈਂਸਿਕ ਮਾਨਵ-ਵਿਗਿਆਨੀ ਵਜੋਂ ਲਗਭਗ ਇੱਕ ਦਹਾਕਾ ਸੇਵਾਵਾਂ ਨਿਭਾਉਣ ਤੋਂ ਬਾਅਦ, ਉਹ 2012 ਵਿੱਚ ਇੱਕ ਸਹਾਇਕ ਪ੍ਰੋਫੈਸਰ ਵਜੋਂ ਪੰਜਾਬ ਯੂਨੀਵਰਸਿਟੀ ਵਿੱਚ ਸ਼ਾਮਲ ਹੋਏ ਸਨ।

ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰੇਣੂ ਵਿਗ ਨੇ ਕਿਹਾ ਕਿ ਮੈਂਬਰਾਂ ਨੂੰ ਵਿਸ਼ਵ ਪੱਧਰ ‘ਤੇ ਮਾਨਤਾ ਪ੍ਰਾਪਤ ਹੁੰਦੇ ਦੇਖਣਾ ਮਾਣ ਅਤੇ ਖੁਸ਼ੀ ਦੀ ਗੱਲ ਹੈ। “ਅਜਿਹਾ ਸਨਮਾਨ ਯੂਨੀਵਰਸਿਟੀ ਦੀ ਨਿਰੰਤਰ ਅਕਾਦਮਿਕ ਉੱਤਮਤਾ ਅਤੇ ਗੁਣਵੱਤਾ ਸਕਾਲਰਸ਼ਿਪ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।”

ਹਾਲਾਂਕਿ, ਸਹਿਰਾਵਤ ਆਪਣੇ ਕੰਮ ਨੂੰ ਉਦੋਂ ਤੱਕ ਅਧੂਰਾ ਸਮਝਦੇ ਹਨ ਜਦੋਂ ਤੱਕ ਉਹ ਸ਼ਹੀਦਾਂ ਨੂੰ ਉਨ੍ਹਾਂ ਦੇ ਮੂਲ ਸਥਾਨ ਤੱਕ ਨਹੀਂ ਪਹੁੰਚਾ ਦਿੰਦੇ, “ਅਸੀਂ ਜਾਣਦੇ ਹਾਂ ਕਿ ਅਲੂਮ ਬੇਗ ਕਾਨਪੁਰ ਤੋਂ ਸੀ, ਪਰ 282 ਸੈਨਿਕਾਂ ਦੇ ਜੱਦੀ ਸਥਾਨ ਅਣਜਾਣ ਹਨ, ਸਾਡਾ ਕੰਮ ਅਜੇ ਜਾਰੀ ਹੈ। “

Post navigation

Leave a Comment

Leave a Reply

Your email address will not be published. Required fields are marked *