ਜਦੋਂ ਰਾਂਝੇ ਨੂੰ ਮਿਲਣ ਦੀਆਂ ਸਾਰੀਆਂ ਉਮੀਦਾਂ ਚਕਨਾਚੂਰ ਹੋ ਜਾਂਦੀਆਂ ਹਨ, ਤਾਂ ਹੀਰ ਦਾ ਦਿਲ ਇਸ ਅਹਿਸਾਸ ਨਾਲ ਦੁਖਣ ਲੱਗਦਾ ਹੈ ਕਿ ਲੱਭਦੇ ਲੱਭਦੇ ਉਸਨੂੰ ਰੱਬ ਤਾਂ ਮਿਲ ਗਿਆ ਪਰ ਰਾਂਝਾ ਨਹੀਂ ਮਿਲ ਸਕਿਆ ਕਿਉਂਕਿ ਰੱਬ ਵੀ ਰਾਂਝੇ ਵਰਗਾ ਨਹੀਂ ਹੈ –
ਰਾਂਝਾ ਲੱਭਣ ਮੈਂ ਨਿਕਲੀ, ਮੈਨੂੰ ਰਾਂਝਾ ਮਿਲਿਆ ਨਾ
ਰੱਬ ਮਿਲਿਆ ਰਾਂਝਾ ਮਿਲਿਆ, ਰੱਬ ਰਾਂਝੇ ਵਰਗਾ ਨਾ
ਇਹ 1992 ਦੀ ਗੱਲ ਹੈ ਜਦੋਂ ਪੰਜਾਬ ਵਿੱਚ ਪੈਦਾ ਹੋਈ ਇਸ ਅਮਰ ਪ੍ਰੇਮ ਕਹਾਣੀ ਦੀਆਂ ਦੋ ਕੈਸੇਟਾਂ ਮਿਲੀਆਂ। ਇਹ ਲਗਭਗ ਡੇਢ ਘੰਟੇ ਦੀ ਪੇਸ਼ਕਾਰੀ ਸੀ। ਇੱਕ ਮਾਸਟਰ ਗਾਇਕ-ਕਥਾਵਾਚਕ ਆਪਣੀ ਉਦਾਸੀਨ ਆਵਾਜ਼ ਵਿੱਚ ਕਹਾਣੀ ਸੁਣਾਉਂਦਾ ਸੀ, ਕਦੇ-ਕਦੇ ਹੀਰ ਦੇ ਰੂਪ ਵਿੱਚ ਗਾਉਂਦਾ ਸੀ। ਪਹਿਲੀ ਵਾਰ ਇਸ ਹੀਰ ਨੂੰ ਸੁਣ ਕੇ, ਪ੍ਰਸਿੱਧ ਉਰਦੂ ਲੇਖਕ ਮੁਮਤਾਜ਼ ਮੁਫਤੀ ਨੂੰ ਮਹਿਸੂਸ ਹੋਇਆ ਜਿਵੇਂ ਕੋਈ ਬੇਜ਼ੁਬਾਨ ਗੁਲਾਮ ਆਪਣੇ ਜ਼ੁਲਮ ਅਤੇ ਦੁੱਖ ਵਿੱਚ ਰੋ ਰਿਹਾ ਹੋਵੇ।
ਪਿਛਲੇ ਤੀਹ ਸਾਲਾਂ ਤੋਂ, ਮੈਂ ਆਪਣੇ ਇਕਾਂਤ ਲਈ ਤੁਫੈਲ ਨਿਆਜ਼ੀ ਦੀ ਗਾਇਕੀ ਨੂੰ ਸਾਂਭ ਰੱਖਿਆ ਹੈ। ਮੈਂ ਉਸਨੂੰ ਉਦੋਂ ਸੁਣਦਾ ਹਾਂ ਜਦੋਂ ਮੈਂ ਉਦਾਸ ਹੁੰਦਾ ਹਾਂ। ਮੈਂ ਉਸਨੂੰ ਉਦੋਂ ਸੁਣਦਾ ਹਾਂ ਜਦੋਂ ਮੈਂ ਖੁਸ਼ ਹੁੰਦਾ ਹਾਂ। ਕਈ ਵਾਰ, ਉਸਨੂੰ ਵੈਸੇ ਹੀ ਸੁਣ ਲੈਂਦਾ ਹਾਂ। ਹਰ ਵਾਰ, ਕੈਥਾਰਸਿਸ ਹੁੰਦਾ ਹੈ; ਹਰ ਵਾਰ, ਮੇਰੇ ਅੰਦਰ ਅਤੇ ਦੁਨੀਆ ਦੇ ਅੰਦਰ ਦੀ ਕੋਈ ਚੀਜ਼ ਕੁਝ ਨਵੇਂ ਤਰੀਕੇ ਨਾਲ ਸਮਝਿਆ ਆਉਂਦੀ ਹੈ।
ਪਖਾਵਾਜ ਵਜਾਉਣ ਵਾਲਿਆਂ ਦੇ ਪਰਿਵਾਰ ਨਾਲ ਸਬੰਧਤ ਤੁਫੈਲ ਦਾ ਜਨਮ 1916 ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਮਡੇਰਾਂ ਵਿੱਚ ਹੋਇਆ ਸੀ। ਉਸਦਾ ਪਰਿਵਾਰ ਸਿੱਖ ਬਹੁਲਤਾ ਵਾਲੇ ਪਿੰਡ ਵਿੱਚ ਇੱਕੋ ਇੱਕ ਮੁਸਲਿਮ ਪਰਿਵਾਰ ਸੀ।
ਸ਼ਾਮ ਚੌਰਾਸੀ ਦਾ ਕਸਬਾ, ਜਿਸਨੂੰ ਧਰੁਪਦ ਦੇ ਪੰਘੂੜੇ ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਹਿੰਦੁਸਤਾਨੀ ਗਾਇਕੀ ਦੀ ਨੀਂਹ ਸੀ, ਉਸਦੇ ਪਿੰਡ ਦਾ ਰੇਲਵੇ ਸਟੇਸ਼ਨ ਸੀ। ਉਸਦੇ ਪੁਰਖਿਆਂ ਨੇ ਸ਼ਾਮ ਚੌਰਾਸੀ ਦੇ ਪ੍ਰਸਿੱਧ ਗਾਇਕਾਂ ਨਾਲ ਸਮਾਂ ਗੁਜ਼ਾਰਦੇ ਆਏ ਸੀ।
ਬਚਪਨ ਵਿੱਚ ਵੀ, ਉਹਨਾਂ ਦੀ ਸਮਝ ਵਿੱਚ ਆ ਗਿਆ ਸੀ ਕਿ ਸੰਗੀਤ ਦਾ ਸਰੀਰ ਤਾਂ ਤਾਲ ਵਿੱਚ ਹੈ, ਪਰ ਇਸਦੀ ਆਤਮਾ ਸੁਰ ਵਿੱਚ ਵੱਸਦੀ ਹੈ। ਇਸ ਲਈ, ਉਸਨੇ ਆਪਣੇ ਪਰਿਵਾਰਕ ਪੇਸ਼ੇ ਨੂੰ ਛੱਡ ਦਿੱਤਾ ਅਤੇ ਗਾਉਣਾ ਸਿੱਖਿਆ, ਅਤੇ ਬਹੁਤ ਛੋਟੀ ਉਮਰ ਵਿੱਚ, ਉਸਨੇ ਅੰਮ੍ਰਿਤਸਰ ਦੇ ਨੇੜੇ ਪੈਣੀ ਸਾਹਿਬ ਗੁਰਦੁਆਰੇ ਵਿੱਚ ਗੁਰਬਾਣੀ, ਕੀਰਤਨ ਅਤੇ ਸ਼ਲੋਕ ਗਾਉਣ ਦਾ ਪਵਿੱਤਰ ਪੇਸ਼ਾ ਅਪਣਾ ਲਿਆ। ਕੁਝ ਸਾਲਾਂ ਬਾਅਦ, ਉਹਨਾਂ ਦੇ ਪਿਤਾ ਉਹਨਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਗੋਂਦਵਾਲ ਲੈ ਗਏ, ਜਿੱਥੇ ਉਸਨੇ ਇੱਕ ਗਊ-ਸਹਾਇਤਾ ਸੰਸਥਾ ਲਈ ਪਿੰਡ-ਪਿੰਡ ਘੁੱਮ ਕੇ ਗੀਤ ਗਾਉਂਦੇ ਹੋਏ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਸਾਦੇ ਗੀਤਾਂ ਰਾਹੀਂ ਲੋਕਾਂ ਨੂੰ ਗਊਆਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਸੀ।
4 ਸਾਲ ਇਸ ਕੰਮ ਨੂੰ ਕਰਦੇ ਦੌਰਾਨ, ਤੁਫੈਲ ਬਟਾਲਾ ਦੇ ਵਸਨੀਕ ਪੰਡਿਤ ਨੱਥੂਰਾਮ ਦੇ ਸੰਪਰਕ ਵਿੱਚ ਆਇਆ, ਜਿਸ ਤੋਂ ਉਸਨੇ ਵੱਖ-ਵੱਖ ਰਾਗਾਂ ਅਤੇ ਬੰਦਿਸ਼ਾਂ ਦੀਆਂ ਪੇਚੀਦਗੀਆਂ ਸਿੱਖੀਆਂ। ਗੋਂਦਵਾਲ ਵਿੱਚ ਇੱਕ ਛੋਟਾ ਜਿਹਾ ਹਰਬਲਭ ਮੇਲਾ ਲੱਗਦਾ ਸੀ, ਜਿੱਥੇ ਜਲੰਧਰ, ਦਿੱਲੀ, ਸਹਾਰਨਪੁਰ ਅਤੇ ਆਗਰਾ ਵਰਗੇ ਸਥਾਨਾਂ ਦੇ ਪ੍ਰਸਿੱਧ ਸ਼ਾਸਤਰੀ ਗਾਇਕ ਹਿੱਸਾ ਲੈਂਦੇ ਸਨ। ਉਸਨੇ ਉਨ੍ਹਾਂ ਨਾਲ ਇੱਕ ਰਿਸ਼ਤਾ ਵਿਕਸਤ ਕੀਤਾ। ਗਊਸ਼ਾਲਾਵਾਂ ਵਿੱਚ ਧਰੁਪਦ ਦਾ ਅਭਿਆਸ ਕਰਦੇ ਹੋਏ, ਸ਼ਾਸਤਰੀ ਸੰਗੀਤ ਵੱਲ ਇੰਨਾ ਖਿੱਚਿਆ ਗਿਆ ਕਿ ਉਹ ਰਸਧਾਰੀ (ਰਸਧਾਰੀ ਸਮੂਹ) ਵਿੱਚ ਸ਼ਾਮਲ ਹੋ ਗਿਆ। ਰਸਧਾਰੀ ਸਮੂਹ ਰਾਮ ਅਤੇ ਕ੍ਰਿਸ਼ਨ ਦੀ ਪੂਜਾ ਕਰਦੇ ਸਨ ਅਤੇ ਲੋਕ ਸੰਗੀਤ ਦਾ ਭੰਡਾਰ ਰੱਖਦੇ ਸਨ।
ਰਾਸਧਾਰੀ ਨਾਲ ਦੋ ਸਾਲ ਬਿਤਾਉਣ ਤੋਂ ਬਾਅਦ, ਤੁਫੈਲ ਨਿਆਜ਼ੀ ਇੱਕ ਪੂਰੀ ਤਰ੍ਹਾਂ ਵਿਕਸਤ ਨੌਟੰਕੀ ਮੰਡਲੀ ਵਿੱਚ ਸ਼ਾਮਲ ਹੋ ਗਿਆ। ਕਹਾਣੀ ਸੁਣਾਉਣ ਦੇ ਇਸ ਪ੍ਰਸਿੱਧ ਰੂਪ ਰਾਹੀਂ, ਉਸਨੇ ਸੁਰ ਦੀ ਕਲਾ ਅਤੇ ਕਹਾਣੀਕਾਰ ਦੀ ਕਲਾ ਸਿੱਖੀ। ਗਾਉਣ ਦੇ ਨਾਲ-ਨਾਲ, ਉਸਨੇ ਅਭਿਨੈ ਵੀ ਕੀਤਾ, ਪੂਰਨ ਭਗਤ ਤੋਂ ਲੈ ਕੇ ਪੁੰਨੂ ਤੱਕ, ਅਤੇ ਰਾਂਝੇ ਤੋਂ ਲੈ ਮਹੀਵਾਲ ਤੱਕ ਵੱਖ-ਵੱਖ ਨਾਟਕਾਂ ਵਿੱਚ ਭੂਮਿਕਾਵਾਂ ਨਿਭਾਈਆਂ।
ਇੰਨੇ ਵਿਭਿੰਨ ਅਤੇ ਰੰਗੀਨ ਖੇਤਰਾਂ ਵਿੱਚੋਂ ਲੰਘਣ ਤੋਂ ਬਾਅਦ ਉਹਨਾਂ ਦੀ ਗਾਇਕੀ ਚ ਜਦੋ ਇੱਕ ਰੰਗ ਆਉਣ ਲੱਗਾ ਤਾਂ, ਉਹਨਾਂ ਨੇ ਆਪਣਾ ਇਕ ਵੱਖਰਾ ਸਮੂਹ ਬਣਾਇਆ ਅਤੇ ਮੇਲਿਆਂ ਅਤੇ ਗਲੀਆਂ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਨਿਯਮਤ ਬੁਕਿੰਗਾਂ ਆਉਣ ਲੱਗੀਆਂ। ਵਧੀਆ ਰੋਜ਼ੀ-ਰੋਟੀ ਕਮਾਉਣੀ ਸ਼ੁਰੂ ਕਰ ਦਿੱਤੀ। ਜ਼ਿੰਦਗੀ ਵਿੱਚ ਪਹਿਲੀ ਵਾਰ, ਜਦੋਂ ਸਲੀਕੇ ਨਾਲ ਕਮਾਈ ਹੋਣੀ ਸ਼ੁਰੂ ਹੀ ਹੋਈ ਸੀ ਕਿ, ਦੇਸ਼ ਦੀ ਵੰਡ ਹੋ ਗਈ।
ਫੈਜ਼ ਦਾ ਸ਼ੇਰ ਹੈ:
ਦੁਨੀਆਂ ਨੇ ਤੇਰੀ ਯਾਦ ਤੋਂ ਬੇਗਾਨਾ ਕਰ ਦਿੱਤਾ
ਰੁਜ਼ਗਾਰ ਦੇ ਦੁੱਖ ਤੇਰੇ ਨਾਲੋਂ ਵੀ ਜ਼ਿਆਦਾ ਦਿਲ ਤੋੜਨ ਵਾਲੇ ਹਨ।
ਮੁਲਤਾਨ ਪਹੁੰਚਣ ਤੋਂ ਬਾਅਦ, ਇਸੇ ਤਰਜ਼ ਤੇ ਸੰਗੀਤ ਉਹਨਾਂ ਦੀ ਜ਼ਿੰਦਗੀ ਦੇ ਹਾਸ਼ੀਏ ਚ ਚਲਾ ਗਿਆ। ਰੋਜ਼ੀ-ਰੋਟੀ ਦਾ ਮੁੱਦਾ ਫਿਰ ਉੱਠਿਆ। ਇਸ ਤੋਂ ਇਲਾਵਾ, ਉਹ ਮੁਲਤਾਨੀ ਭਾਸ਼ਾ ਨੂੰ ਚੰਗੀ ਤਰ੍ਹਾਂ ਨਹੀਂ ਸਮਝਦਾ ਸੀ। ਗੋਂਦਵਾਲ ਦਾ ਤਜਰਬਾ ਕੰਮ ਆਇਆ, ਅਤੇ ਤੁਫੈਲ ਨਿਆਜ਼ੀ ਨੇ ਚੁੱਪ-ਚਾਪ ਆਪਣੇ ਦੁੱਧ-ਖੋਏ ਦੇ ਕਾਰੋਬਾਰ ਦੇ ਨਾਲ-ਨਾਲ ਹਲਵਾਈ ਦਾ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ।
ਫਿਰ, ਕੁਝ ਮਹੀਨਿਆਂ ਬਾਅਦ, ਇੱਕ ਦੂਤ ਵਾਂਗ, ਖੁਸ਼ੀ ਮੁਹੰਮਦ ਚੌਧਰੀ ਨਾਮ ਦਾ ਇੱਕ ਪੁਰਾਣਾ ਦੋਸਤ ਤੁਫੈਲ ਦੀ ਦੁਕਾਨ ‘ਤੇ ਪਹੁੰਚਿਆ। ਚੌਧਰੀ ਅਤੇ ਤੁਫੈਲ ਇੱਕ ਦੂਜੇ ਨੂੰ ਜਲੰਧਰ ਵਿੱਚ ਆਪਣੇ ਦਿਨਾਂ ਤੋਂ ਜਾਣਦੇ ਸਨ, ਅਤੇ ਉਹ ਮੁਲਤਾਨ ਦੇ ਉਸ ਖੇਤਰ ਵਿੱਚ ਪੁਲਿਸ ਵਿਭਾਗ ਵਿੱਚ ਨੌਕਰੀ ਕਰਦਾ ਸੀ। ਉਸਨੇ ਤੁਫੈਲ ਨੂੰ ਪਛਾਣ ਲਿਆ ਅਤੇ ਗਾਇਕ ਤੋਂ ਹਲਵਾਈ ਬਣ ਜਾਣ ਤੇ ਉਸਨੂੰ ਪਿਆਰ ਨਾਲ ਝਿੜਕਿਆ। ਖੁਸ਼ੀ ਮੁਹੰਮਦ ਚੌਧਰੀ ਨੇ ਦੁਕਾਨ ਛੁੜਵਾ ਦਿੱਤੀ, ਸੰਗੀਤਕ ਸਾਜ਼ਾਂ ਦਾ ਪ੍ਰਬੰਧ ਕੀਤਾ, ਅਤੇ ਵੱਖ-ਵੱਖ ਸਰੋਤਾਂ ਤੋਂ ਪੈਸੇ ਇਕੱਠੇ ਕਰਕੇ ਤੁਫੈਲ ਨੂੰ ਸੰਗੀਤ ਵਿੱਚ ਵਾਪਸ ਆਉਣ ਵਿੱਚ ਮਦਦ ਕੀਤੀ।
ਕਿਸੇ ਵੀ ਹੁਨਰ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਾਅਦ, ਵੱਡੀ ਸਫਲਤਾ ਲਈ ਸੰਯੋਗ ਬਹੁਤ ਜ਼ਰੂਰੀ ਹੁੰਦੇ ਹਨ। ਅਜਿਹੇ ਸੰਯੋਗਾਂ ਨੇ ਤੁਫੈਲ ਨੂੰ ਰੇਡੀਓ ਅਤੇ ਫਿਰ ਟੈਲੀਵਿਜ਼ਨ ‘ਤੇ ਪੇਸ਼ ਕੀਤਾ। ਆਪਣੇ ਪਹਿਲੇ ਵੱਡੇ ਟੀਵੀ ਪ੍ਰਦਰਸ਼ਨ ਤੋਂ ਬਾਅਦ, ਤੁਫੈਲ ਨਿਆਜ਼ੀ ਸਰੋਤਿਆਂ ਦੀ ਪਸੰਦ ਬਣ ਗਏ। 1990 ਵਿੱਚ ਆਪਣੀ ਮੌਤ ਤੋਂ ਬਾਅਦ ਵੀ, ਉਹਨਾਂ ਨੂੰ ਅਜੇ ਵੀ ਉਪ-ਮਹਾਂਦੀਪ ਦੇ ਸਭ ਤੋਂ ਮਹਾਨ ਲੋਕ ਗਾਇਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇੰਨੇ ਸਾਰੇ ਟੇਢੇ ਮੇਢੇ ਰਸਤਿਆਂ ਵਿੱਚੋਂ ਲੰਘਣ ਅਤੇ ਰੁਜ਼ਗਾਰ ਦੇ ਭੁਲੇਖੇ ਵਿੱਚੋਂ ਲੰਘਣ ਤੋਂ ਬਾਅਦ, ਜਦੋਂ ਅੰਤ ਵਿੱਚ ਉਹਨਾਂ ਦੀ ਜ਼ਿੰਦਗੀ ਵਿੱਚ ਸੁਕੂਨ ਆਇਆ ਤਾਂ, ਉਹਨਾਂ ਨੇ ਆਪਣੇ ਦਰਦ ਦੀ ਇਬਾਦਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਾਰੀ ਜ਼ਿੰਦਗੀ ਸਿਰਫ਼ ਹੀਰ ਗਾਈ। ਹੀਰ ਦੇ ਦਰਦ ਨੂੰ ਆਵਾਜ਼ ਦੇਣ ਤੋਂ ਵੱਡੀ ਇਬਾਦਤ ਹੋਰ ਕੀ ਹੋ ਸਕਦੀ ਸੀ, ਜਿਸਦਾ ਰਾਂਝਾ ਰੱਬ ਤੋਂ ਵੱਡਾ ਸੀ, ਅਤੇ ਜਿਸ ਨੂੰ ਦੁਬਾਰਾ ਮਿਲਣ ਦਾ ਇੱਕੋ ਇੱਕ ਮੌਕਾ ਉਨ੍ਹਾਂ ਦੀਆਂ ਦੁਖਦਾਈ ਮੌਤਾਂ ਰਾਹੀਂ ਸੀ?
ਤੁਫੈਲ ਨਿਆਜ਼ੀ ਨੂੰ ਸੁਣਨਾ ਪਿਆਰ ਵਿੱਚ ਪੈਣ ਵਰਗਾ ਹੈ।
ਲੇਖਕ ਬਾਰੇ : ਅਸ਼ੋਕ ਪਾਂਡੇ ਇੱਕ ਪ੍ਰਸਿੱਧ ਕਵੀ, ਚਿੱਤਰਕਾਰ ਅਤੇ ਅਨੁਵਾਦਕ ਹਨ। ਉਹਨਾਂ ਦਾ ਪਹਿਲਾ ਕਾਵਿ ਸੰਗ੍ਰਹਿ, “ਦੇਖਤਾ ਹੂੰ ਸਪਨੇ” 1992 ਵਿੱਚ ਪ੍ਰਕਾਸ਼ਿਤ ਹੋਇਆ ਸੀ। ਉਹਨਾਂ ਦੀਆਂ ਹੋਰ ਪ੍ਰਸਿੱਧ ਪੁਸਤਕਾਂ ਵਿੱਚ “ਜਿਤਨੀ ਮਿੱਟੀ ਉਤਨਾ ਸੋਨਾ,” “ਤਰੀਖ ਵਿੱਚ ਔਰਤ” ਅਤੇ “ਬੱਬਨ ਕਾਰਬੋਨੇਟ” ਸ਼ਾਮਲ ਹਨ। ਉਹਨਾਂ ਦਾ ਕਬਾੜਖਾਨਾ ਨਾਂਅ ਤੋਂ ਬਲਾਗ kabaadkhaana.blogspot.com ਹੈ। ਉਹ ਵਰਤਮਾਨ ਵਿੱਚ ਹਲਦਵਾਨੀ, ਉੱਤਰਾਖੰਡ ਵਿੱਚ ਰਹਿੰਦੇ ਹਨ।



Leave a Comment