ਅਮਰੂਦੀਨ ਦੇ ਪਿਤਾ ਇੱਕ ਸੰਗੀਤਕਾਰ ਸਨ ਅਤੇ ਉਨ੍ਹਾਂ ਦੀ ਮਜ਼ਾਰ-ਏ-ਸ਼ਰੀਫ ਵਿੱਚ ਇੱਕ ਸੰਗੀਤਕ ਸਾਜ਼ਾਂ ਦੀ ਦੁਕਾਨ ਸੀ, ਜੋ ਕਿ ਅਫਗਾਨ ਸ਼ਹਿਰ ਸੁੰਦਰ ਨੀਲੀ ਮਸਜਿਦ ਦਾ ਘਰ ਹੈ। ਬਚਪਨ ਤੋਂ ਹੀ ਅਮਰੂਦੀਨ ਦੀ ਸੰਗੀਤ ਵਿੱਚ ਡੂੰਘੀ ਦਿਲਚਸਪੀ ਨੂੰ ਦੇਖਦੇ ਹੋਏ, ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਗ਼ਜ਼ਲ ਗਾਇਕ ਉਸਤਾਦ ਰਹੀਮ ਬਖ਼ਸ਼ ਕੋਲ ਭੇਜਿਆ, ਜੋ ਦੇਸ਼ ਦੇ ਪ੍ਰਮੁੱਖ ਸੰਗੀਤਕਾਰਾਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਉਸਤਾਦ ਨੇ ਅਮਰੂਦੀਨ ਨੂੰ ਦਿਲਰੁਬਾ ਵਜਾਉਣਾ ਸਿਖਾਇਆ। ਪਹਾੜਾਂ ਵਿੱਚ ਉੱਚੇ ਉੱਗਣ ਵਾਲੇ ਸ਼ਹਿਤੂਤ ਦੇ ਰੁੱਖ ਦੇ ਸਖ਼ਤ ਤਣੇ ਤੋਂ ਬਣਿਆ, ਇਸ ਸਾਜ਼ ਦੀਆਂ ਜੜ੍ਹਾਂ ਸਿੱਖ ਧਰਮ ਵਿੱਚ ਹਨ। ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਇਸਨੂੰ ਤਿੰਨ ਸੌ ਸਾਲ ਪਹਿਲਾਂ ਮਯੂਰੀ ਵੀਣਾ ਦੇ ਅਧਾਰ ਤੇ ਬਣਾਇਆ ਸੀ। ਇਸਦੀ ਸ਼ਕਲ ਇਸ ਤਰ੍ਹਾਂ ਤਿਆਰ ਕੀਤੀ ਗਈ ਸੀ ਕਿ ਗੁਰੂ ਦੀ ਫੌਜ ਦੇ ਘੋੜਸਵਾਰਾਂ ਨੂੰ ਇਸਨੂੰ ਚੁੱਕਣ ਵਿੱਚ ਕੋਈ ਮੁਸ਼ਕਲ ਨਾ ਆਵੇ।
ਅਮਰੂਦੀਨ ਨੇ ਬਹੁਤ ਜਲਦੀ ਹੀ ਦਿਲਰੂਬਾ ਵਿੱਚ ਮੁਹਾਰਤ ਹਾਸਲ ਕਰ ਲਈ ਅਤੇ ਸਰਕਾਰੀ ਰੇਡੀਓ ਸਟੇਸ਼ਨ ਨੇ ਉਹਨਾਂ ਨੂੰ ਇੱਕ ਕਲਾਕਾਰ ਵਜੋਂ ਨੌਕਰੀ ‘ਤੇ ਰੱਖਿਆ। 1979 ਵਿੱਚ ਅਫਗਾਨਿਸਤਾਨ ‘ਤੇ ਸੋਵੀਅਤ ਕਬਜ਼ੇ ਦੇ ਕਾਰਨ ਬਹੁਤ ਸਾਰੇ ਰਵਾਇਤੀ ਸੰਗੀਤਕਾਰਾਂ ਦਾ ਕਰੀਅਰ ਤਬਾਹ ਹੋ ਗਿਆ ਸੀ, ਪਰ ਅਮਰੂਦੀਨ ਦੀ ਕਲਾ ਇਸ ਸਮੇਂ ਦੌਰਾਨ ਹੋਰ ਵੀ ਜ਼ਿਆਦਾ ਵਧੀ-ਫੁੱਲੀ। ਅਗਲੇ 15-20 ਸਾਲਾਂ ਵਿੱਚ, ਉਹ ਦਿਲਰੂਬਾ ਦੇ ਸਭ ਤੋਂ ਵੱਡੇ ਖਲੀਫਾ ਬਣ ਗਏ, ਅਤੇ ਉਹਨਾਂ ਨੂੰ ਬਕਾਇਦਾ ਉਸਤਾਦ ਕਿਹਾ ਜਾਣ ਲੱਗਾ।
1989 ਵਿੱਚ ਦੇਸ਼ ‘ਤੇ ਮੁਜਾਹਿਦੀਨਾਂ ਦੇ ਕਬਜ਼ਾ ਕਰਨ ਦੇ ਨਾਲ, ਸੰਗੀਤ ‘ਤੇ ਕਈ ਪਾਬੰਦੀਆਂ ਲਗਾਈਆਂ ਗਈਆਂ। ਔਰਤਾਂ ਲਈ ਸੰਗੀਤ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਅਤੇ ਬਹੁਤ ਸਾਰੇ ਸੰਗੀਤਕਾਰਾਂ ਨੂੰ ਦੇਸ਼ ਛੱਡ ਕੇ ਜਾਣਾ ਪਿਆ। ਮਜਬੂਰੀ ਵਿੱਚ ਉਸਤਾਦ ਅਮਰੂਦੀਨ ਨੂੰ ਆਪਣੀ ਖਾਨਦਾਨੀ ਦੁਕਾਨ ਵਿੱਚ ਰੱਖੇ ਸੈਂਕੜੇ ਰਬਾਬ, ਪੰਡੋਰ, ਦਿਲਰੁਬਾ ਅਤੇ ਤਬਲਿਆਂ ਨੂੰ ਨਸ਼ਟ ਕਰਨਾ ਪਿਆ। ਚੰਗੇ ਦਿਨਾਂ ਦੀ ਵਾਪਸੀ ਦੀ ਉਮੀਦ ਵਿੱਚ, ਉਹਨਾਂ ਨੇ ਆਪਣੇ ਕੁਝ ਮਨਪਸੰਦ ਸਾਜ਼ਾਂ ਨੂੰ ਜ਼ਮੀਨ ਵਿੱਚ ਦੱਬ ਦਿੱਤਾ।

ਉਸਤਾਦ ਅਮਰੂਦੀਨ 66 ਸਾਲ ਦੇ ਹੋ ਚੁੱਕੇ ਸੀ। ਅਜਿਹੇ ਔਖੇ ਸਮੇਂ ਵਿੱਚ, ਉਹਨਾਂ ਨੇ ਮਜ਼ਾਰ-ਏ-ਸ਼ਰੀਫ ਛੱਡ ਕੇ ਉੱਤਰੀ ਅਫਗਾਨਿਸਤਾਨ ਵਿੱਚ ਵਸਣ ਦਾ ਫੈਸਲਾ ਕੀਤਾ। ਉਹਨਾਂ ਨੂੰ ਲੱਗਾ ਕਿ ਇੰਨੀ ਦੂਰ ਮੁਜਾਹਿਦੀਨਾਂ ਦੀ ਨਜ਼ਰ ਉਹਨਾਂ ਤੇ ਨਹੀਂ ਪਵੇਗੀ, ਅਤੇ ਉਹ ਆਪਣਾ ਸੰਗੀਤ ਅਭਿਆਸ ਜਾਰੀ ਰੱਖ ਸਕਣਗੇ। ਪਰ ਅਜਿਹਾ ਨਹੀਂ ਹੋਇਆ। ਗ੍ਰਿਫ਼ਤਾਰੀ ਤੋਂ ਬਚਣ ਲਈ, ਉਹਨਾਂ ਦੇ ਕੋਲ ਦੇਸ਼ ਛੱਡਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਸੀ।
ਉਸਤਾਦ ਆਪਣੇ ਪਿਤਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਦਿਲਰੂਬਾ ਵਾਦਕ ਮੰਨਦੇ ਸਨ, ਇਸ ਲਈ ਦੇਸ਼ ਨਿਕਾਲੇ ਦੇ ਸਫ਼ਰ ਵਿੱਚ ਉਹ ਉਹੀ ਇਕਲੌਤਾ ਸਾਜ਼ ਆਪਣੇ ਨਾਲ ਲੈ ਕੇ ਨਿਕਲੇ ਸਨ। ਵੱਖ-ਵੱਖ ਜਗ੍ਹਾ ਤੇ ਪੈਣ ਵਾਲੀ ਚੌਕੀਆਂ ਦੇ ਪਹਿਰੇਦਾਰਾਂ ਦੀ ਨਜ਼ਰਾਂ ਤੋਂ ਬਚਣ ਲਈ ਉਹਨਾਂ ਨੇ ਸਾਜ਼ ਦੀਆਂ ਤਾਰਾਂ ਨੂੰ ਉਖਾੜ ਦਿੱਤਾ ਸੀ। 2 – 4 ਦਿਨ ਤੱਕ ਤਾਂ ਸਫ਼ਰ ਸਹੀ ਚੱਲਿਆ। ਸ਼ਹਿਤੂਤ ਦੀ ਪੁਰਾਣੀ ਹੋ ਚੁੱਕੀ ਲੱਕੜ ਦੇ ਘਿਸੇ ਹੋਏ ਟੁਕੜੇ ‘ਤੇ ਕਿਸੇ ਦਾ ਧਿਆਨ ਨਹੀਂ ਗਿਆ। ਹੇਰਾਤ ਪਹੁੰਚਣ ‘ਤੇ, ਇੱਕ ਨੌਜਵਾਨ ਗਾਰਡ ਨੇ ਉਹਨਾਂ ਨੂੰ ਪਛਾਣ ਲਿਆ ਅਤੇ ਉਹਨਾਂ ਨੂੰ ਉਹਨਾਂ ਦੀ ਹੀ ਕਾਰ ‘ਤੇ ਸੁੱਟ ਦਿੱਤਾ। ਉਸਦੀ ਨਜ਼ਰ ਤੋਂ ਬਚਦੇ ਹੋਏ, ਉਸਤਾਦ ਨੇ ਟੁੱਟੀ ਹੋਈ ਦਿਲਰੂਬਾ ਲੱਕੜ ਦਾ ਇੱਕ ਟੁਕੜਾ ਆਪਣੀ ਜੇਬ ਵਿੱਚ ਰੱਖ ਲਿਆ।
ਕਿਸੇ ਤਰ੍ਹਾਂ, ਉਹ ਪੇਸ਼ਾਵਰ ਪਹੁੰਚੇ, ਜਿੱਥੇ ਅਫਗਾਨਿਸਤਾਨ ਤੋਂ ਆਏ ਹਜ਼ਾਰਾਂ ਸ਼ਰਨਾਰਥੀ ਪਹਿਲਾਂ ਤੋਂ ਹੀ ਰਹਿ ਰਹੇ ਸਨ। ਕਈ ਮਹੀਨਿਆਂ ਬਾਅਦ, ਪੇਸ਼ਾਵਰ ਚ ਉਹਨਾਂ ਨੂੰ ਵਿਲਾਇਤ ਖਾਨ ਨਾਮ ਦਾ ਇੱਕ ਨੌਜਵਾਨ ਅਫ਼ਗ਼ਾਨ ਮਿਲਿਆ, ਜਿਸਦਾ ਖਾਨਦਾਨ ਸੈਂਕੜੇ ਸਾਲਾਂ ਤੋਂ ਰੁਬਾਬ ਬਣਾਉਂਦਾ ਆ ਰਿਹਾ ਸੀ। ਰੁਬਾਬ ਦੀ ਖੋਜ 7ਵੀਂ ਸਦੀ ਵਿੱਚ ਅਫਗਾਨਿਸਤਾਨ ਵਿੱਚ ਹੋਈ ਸੀ। 15ਵੀਂ ਸਦੀ ਵਿੱਚ, ਗੁਰੂ ਨਾਨਕ ਦੇਵ ਜੀ ਦੇ ਸਾਥੀ, ਭਾਈ ਮਰਦਾਨਾ ਨੇ ਇਸਨੂੰ ਸਿੱਖ ਧਰਮ ਦਾ ਹਿੱਸਾ ਬਣਾਇਆ, ਅਤੇ ਗੁਰਬਾਣੀ ਗਾਉਣ ਵਾਲੇ ਲੋਕ ਰੁਬਾਬੀ ਕਹਿਲਾਏ ਜਾਣ ਲੱਗੇ। ਫਿਲਮ “ਜ਼ੰਜੀਰ” ਵਿੱਚ, ਸ਼ੇਰ ਖਾਨ ਬਣੇ ਪ੍ਰਾਣ ਯਾਰੀ ਗੀਤ ਵਿੱਚ ਇਸਨੂੰ ਵਜਾਉਂਦੇ ਦਿਖਾਏ ਗਏ ਹੈ। ਵਿਲਾਇਤ ਖਾਨ ਨੇ ਉਸਤਾਦ ਲਈ ਕਾਬੁਲ ਦੇ ਖਰਾਬਤ ਤੋਂ ਵਿਸ਼ੇਸ਼ ਸ਼ਹਿਤੂਤ ਦੀ ਲੱਕੜ ਤਸਕਰੀ ਕਰਵਾਈ ਅਤੇ ਦਿਲਰੁਬਾ ਬਣਾ ਕੇ ਦਿੱਤਾ।

ਖਰਾਬਤ ਪੁਰਾਣੇ ਕਾਬੁਲ ਦਾ ਉਹ ਮੁਹੱਲਾ ਸੀ ਜਿੱਥੇ ਹਿੰਦੂਆਂ ਅਤੇ ਸਿੱਖਾਂ ਤੋਂ ਇਲਾਵਾ, ਬਹੁਤ ਸਾਰੇ ਅਫਗਾਨ ਸੰਗੀਤਕਾਰ ਰਹਿੰਦੇ ਸਨ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਖਰਾਬਤ ਦੇ ਘਰਾਂ ਤੋਂ ਸਾਰਾ ਦਿਨ ਅਭਿਆਸ ਕਰਨ ਵਾਲੇ ਸੰਗੀਤਕਾਰਾਂ ਦੀਆਂ ਆਵਾਜ਼ਾਂ ਹਵਾ ਵਿੱਚ ਮਹਿਸੂਸ ਹੁੰਦੀਆਂ ਸਨ। ਅਮਰੂਦੀਨ ਦੇ ਉਸਤਾਦ ਰਹੀਮ ਬਖਸ਼ ਤੋਂ ਇਲਾਵਾ, ਇਹ ਇਲਾਕਾ ਉਸਤਾਦ ਮੁਹੰਮਦ ਹੁਸੈਨ ਸਾਰਾਹੰਗ ਦਾ ਵੀ ਸੀ, ਜਿਹਨਾਂ ਨੇ ਪਟਿਆਲਾ ਘਰਾਣੇ ਦੀ ਗਾਇਕੀ ਨੂੰ
ਅਫਗਾਨਿਸਤਾਨ ਵਿੱਚ ਇੱਕ ਪ੍ਰਤੀਨਿਧ ਸੰਗੀਤਕ ਪਰੰਪਰਾ ਦਾ ਹਿੱਸਾ ਬਣਾਇਆ ਸੀ। ਸਾਰਾਹੰਗ ਤਾਂ 16 ਸਾਲ ਤੱਕ ਤੋਂ ਪਟਿਆਲਾ ਵਿੱਚ “ਦ ਲਾਇਟ ਆਫ ਪੰਜਾਬ” ਵਜੋਂ ਜਾਣੇ ਜਾਂਦੇ ਉਸਤਾਦ ਆਸ਼ਿਕ ਅਲੀ ਖਾਨ ਦੇ ਚੇਲੇ ਸਨ। 1990 ਦੇ ਦਹਾਕੇ ਵਿੱਚ ਮੁਜਾਹਿਦੀਨ ਅਤੇ ਤਾਲਿਬਾਨ ਵਿਚਕਾਰ ਹੋਏ ਬੰਬ ਧਮਾਕਿਆਂ ਨਾਲ ਖਰਾਬਤ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ।
ਜਦੋਂ ਉਸਤਾਦ ਅਮਰੂਦੀਨ ਨੇ ਪੇਸ਼ਾਵਰ ਵਿੱਚ ਦਿਲਰੁਬਾ ਵਜਾਉਣਾ ਸ਼ੁਰੂ ਕੀਤਾ, ਤਾਂ ਉਸ ਵੇਲੇ ਉਹ ਇੱਕਲੇ ਮਾਹਰ ਵਾਦਕ ਰਹਿ ਗਏ ਸੀ। 2001 ਵਿੱਚ, ਤਾਲਿਬਾਨ ਦੀ ਹਾਰ ਹੋਈ ਅਤੇ ਸਥਿਤੀ ਵਿੱਚ ਸੁਧਾਰ ਹੋਣ ਤੋਂ ਬਾਅਦ, ਉਹ ਅਫਗਾਨਿਸਤਾਨ ਵਾਪਸ ਆਏ ਅਤੇ ਆਪਣੇ ਖੰਡਰ ਹੋ ਚੁੱਕੇ ਘਰ ਵਿੱਚ ਇੱਕ ਨਵੀਂ ਪੀੜ੍ਹੀ ਨੂੰ ਦਿਲਰੁਬਾ ਸਿਖਾਉਣਾ ਸ਼ੁਰੂ ਕਰ ਦਿੱਤਾ। ਕਈ ਵਾਰ ਉਹ ਆਪਣੇ ਘਰ ਦੇ ਹਾਲਵੇਅ ਵਿੱਚ ਰਾਹਗੀਰਾਂ ਲਈ ਬਕਾਇਦਾ ਸੰਗੀਤ ਸਮਾਰੋਹ ਵੀ ਕਰ ਦਿੰਦੇ ਸੀ।
ਜਦੋਂ ਤਾਲਿਬਾਨ ਚਲੇ ਗਏ, ਤਾਂ ਕਾਬੁਲ ਰੇਡੀਓ ਸਟੂਡੀਓ ਵਿੱਚ ਸਿਰਫ਼ ਤਿੰਨ ਸਾਜ਼ ਬਚੇ ਸਨ: ਇੱਕ ਰਬਾਬ, ਇੱਕ ਸਰਿੰਦਾ, ਅਤੇ ਤਬਲੇ ਦਾ ਇੱਕ ਜੋੜਾ। ਕਾਬੁਲ ਵਾਪਸ ਆਏ 125 ਸੰਗੀਤਕਾਰਾਂ ਵਿੱਚੋਂ, ਸਿਰਫ਼ ਇੱਕ ਹੀ ਸਰਿੰਦਾ ਵਜਾਉਣਾ ਜਾਣਦਾ ਸੀ। ਉਸਦਾ ਨਾਮ ਮਸ਼ੀਨਾਈ ਸੀ। ਮਸ਼ੀਨਾਈ ਨਾਮ ਦੇ ਪਿੱਛੇ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ ਹੈ।

ਅਬਦੁਲ ਰਸ਼ੀਦ ਦੇ ਪਿਤਾ ਵੀ ਸਰਿੰਦਾ ਵਜਾਉਂਦੇ ਸਨ। ਆਪਣੇ ਪਿਤਾ ਨੂੰ ਵਜਾਉਂਦੇ ਦੇਖ ਕੇ, ਨੌਜਵਾਨ ਅਬਦੁਲ ਰਸ਼ੀਦ ਨੇ ਇੰਨੀ ਮੁਹਾਰਤ ਹਾਸਲ ਕਰ ਲਈ ਕਿ ਉਹ ਆਪਣੇ ਪਿਤਾ ਦੇ ਵਜਾਉਣ ਦੀ ਬਿਲਕੁਲ ਨਕਲ ਕਰ ਸਕਦੇ ਸੀ – ਇੱਕ ਮਸ਼ੀਨ ਵਾਂਗ। ਲੋਕਾਂ ਨੇ ਉਹਨਾਂ ਨੂੰ “ਸੰਗੀਤਕ ਮਸ਼ੀਨ” ਕਹਿਣਾ ਸ਼ੁਰੂ ਕਰ ਦਿੱਤਾ। ਮਸ਼ੀਨ ਮਤਲਬ ਮਸ਼ੀਨਾਈ।
ਮਸ਼ੀਨਾਈ ਨੇ ਤਾਲਿਬਾਨ ਸ਼ਾਸਨ ਦੌਰਾਨ ਕਾਬੁਲ ਨਹੀਂ ਛੱਡਿਆ। ਮੁਜਾਹਿਦੀਨਾਂ ਦੀ ਆਪਸੀ ਲੜਾਈ ਵਿੱਚ ਉਹਨਾਂ ਦਾ ਪੁੱਤਰ ਮਾਰਿਆ ਗਿਆ ਅਤੇ ਘਰ ਤਬਾਹ ਹੋ ਗਿਆ। ਤਾਲਿਬਾਨ ਨੇ ਉਹਨਾਂ ਦੇ ਸਾਰੇ ਸਰਿੰਦੇ ਅਤੇ ਹੋਰ ਸੰਗੀਤਕ ਸਾਜ਼ ਵੀ ਤਬਾਹ ਕਰ ਦਿੱਤੇ ਸਨ। ਅਗਲੇ ਪੰਜ ਸਾਲਾਂ ਲਈ, ਮਸ਼ੀਨਾਈ ਨੂੰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਕਾਬੁਲ ਦੇ ਬਾਜ਼ਾਰ ਵਿੱਚ ਇੱਕ ਕਸਾਈ ਵਜੋਂ ਕੰਮ ਕਰਨਾ ਪਿਆ। ਜਦੋਂ ਤਾਲਿਬਾਨ ਗਏ ਕਾਬੁਲ ਰੇਡੀਓ ‘ਤੇ ਇਕਲੌਤੇ ਬਚੇ
ਸਰਿੰਦੇ ਨੂੰ ਵਜਾਉਣਾ ਦਾ ਕੰਮ ਮਸ਼ੀਨਾਈ ਨੇ ਹੀ ਕਰਨਾ ਸੀ, ਕਿਉਂਕਿ ਉਸ ਨੂੰ ਵਜਾਉਣ ਵਾਲੇ ਉਹ ਇੱਕਲੇ ਹੀ ਰਹਿ ਗਏ ਸਨ।
ਇਤਿਹਾਸ ਗਵਾਹ ਹੈ ਕਿ ਜੰਗ ਅਤੇ ਨਫ਼ਰਤ ਨੇ ਸਭ ਤੋਂ ਪਹਿਲਾਂ ਸੰਗੀਤ ਅਤੇ ਸ਼ਬਦਾਂ ਨੂੰ ਹੀ ਆਪਣਾ ਨਿਸ਼ਾਨਾ ਬਣਾਇਆ ਹੈ। ਇਤਿਹਾਸ ਗਵਾਹ ਹੈ ਕਿ ਸੰਗੀਤ ਅਤੇ ਸ਼ਬਦ ਕਿਸੇ ਵੀ ਸ਼ਕਤੀ ਦੇ ਪ੍ਰਭਾਵ ਹੇਠ ਨਹੀਂ ਮਰਦੇ – ਭਾਵੇਂ ਇਕਬਾਲ ਬਾਨੋ ਦੁਆਰਾ ਗਾਇਆ ਗਿਆ ਫੈਜ਼ ਹੋਵੇ ਜਾਂ ਉਸਤਾਦ ਅਮਰੂਦੀਨ ਅਤੇ ਮਸ਼ੀਨਾਈ ਦੁਆਰਾ ਵਜਾਈ ਗਈ ਸਰਗਮ।
ਜੇਕਰ ਦੁਨੀਆ ਦੀ ਬਦਸੂਰਤੀ ਤੋਂ ਡਰ ਲਗਦਾ ਹੈ ਤਾਂ, ਇੱਕ ਦਿਲਰੁਬਾ ਹਮੇਸ਼ਾ ਆਪਣੇ ਅੰਦਰ ਰੱਖੋ।



Leave a Comment