Punjabs hybrid war

ਪੰਜਾਬ ਦੀ ਹਾਈਬ੍ਰਿਡ ਜੰਗ

ਪੰਜਾਬ ਵਿੱਚ ਸਰਹੱਦ ਪਾਰ ਦੇ ਤੱਤਾਂ ਦੁਆਰਾ ਪ੍ਰੌਕਸੀ ਜੰਗ ਦਾ ਇੱਕ ਘੱਟ-ਲਾਗਤ ਵਾਲਾ ਮਾਡਲ ਦੇਖ ਨੂੰ ਮਿਲ ਰਿਹਾ ਹੈ। ਇੰਸਟੀਚਿਊਟ ਫਾਰ ਕਨਫਲਿਕਟ ਮੈਨੇਜਮੈਂਟ ਦੇ ਰਿਸਰਚ ਐਸੋਸੀਏਟ ਨਿਜੇਸ਼ ਐਨ ਲਿਖਦੇ ਹਨ ਕਿ ਬੇਰੁਜ਼ਗਾਰ ਅਤੇ ਕਮਜ਼ੋਰ ਨੌਜਵਾਨ ਇਸ ਜੰਗ ਵਿੱਚ ਤੇਜ਼ੀ ਨਾਲ ਹਥਿਆਰ ਬਣਦੇ ਜਾ ਰਹੇ ਹਨ।

ਪੰਜਾਬ ਵਿੱਚ ਹਮਲਿਆਂ ਦਾ ਇੱਕ ਚਿੰਤਾਜਨਕ ਦੌਰ ਦੇਖਣ ਨੂੰ ਮਿਲ ਰਿਹਾ ਹੈ, ਖਾਸ ਕਰਕੇ ਪੁਲਿਸ ਅਦਾਰਿਆਂ ‘ਤੇ। ਇਹ ਪਾਕਿਸਤਾਨ ਦੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ISI) ਦੀ ਇਕ ਸੋਚੀ ਸਮਝੀ ਕੋਸ਼ਿਸ਼ ਵੱਲ ਇਸ਼ਾਰਾ ਕਰਦਾ ਹੈ, ਜਿਸਦਾ ਮਕਸਦ ਹਾਈਬ੍ਰਿਡ ਤਰੀਕਿਆਂ (ਅੱਤਵਾਦ, ਸੰਗਠਿਤ ਅਪਰਾਧ ਅਤੇ ਸਰਹੱਦ ਪਾਰ ਸਹਾਇਤਾ ਦੇ ਸੁਮੇਲ) ਰਾਹੀਂ ਯੋਜਨਾਬੱਧ ਹਿੰਸਾ ਨੂੰ ਭੜਕਾਉਣਾ ਹੈ।

Bhindi Saidan Amritsar
Pic Credit : Hindustan Times

30 ਮਾਰਚ, 2026 ਨੂੰ, ਅੰਮ੍ਰਿਤਸਰ ਜ਼ਿਲ੍ਹੇ ਦੇ ਭਿੰਡੀ ਸੈਦਾਂ ਵਿੱਚ ਇੱਕ ਪੁਲਿਸ ਚੌਕੀ ਨੂੰ ਨਿਸ਼ਾਨਾ ਬਣਾ ਕੇ ਇੱਕ ਘੱਟ ਤੀਬਰਤਾ ਵਾਲਾ ਧਮਾਕਾ ਕੀਤਾ ਗਿਆ। ਸਤੰਬਰ 2024 ਤੋਂ ਲੈ ਕੇ ਹੁਣ ਤੱਕ, ਰਾਜ ਭਰ ਵਿੱਚ ਸੁਰੱਖਿਆ ਅਦਾਰਿਆਂ ‘ਤੇ ਲਗਭਗ 24 ਗ੍ਰਨੇਡ ਹਮਲੇ ਹੋ ਚੁੱਕੇ ਹਨ; ਇਹ ਧਮਾਕਾ ਇਸ ਵੱਧਦੀ ਹਿੰਸਾ ਦਾ ਇੱਕ ਹੋਰ ਸੰਕੇਤ ਹੈ। ਇਸ ਤੋਂ ਪਹਿਲਾਂ, 22 ਫਰਵਰੀ, 2026 ਨੂੰ, ਗੁਰਦਾਸਪੁਰ ਜ਼ਿਲ੍ਹੇ ਦੇ ਅਧੀਆਂ ਪਿੰਡ ਵਿੱਚ ਇੱਕ ਪੁਲਿਸ ਚੌਕੀ ‘ਤੇ (ਜੋ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਇੱਕ ਰਣਨੀਤਕ ਤੌਰ ‘ਤੇ ਸੰਵੇਦਨਸ਼ੀਲ ਖੇਤਰ ਵਿੱਚ ਸਥਿਤ ਹੈ) ਪਹਿਲਾਂ ਤੋਂ ਯੋਜਨਾਬੱਧ ਹਮਲੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ ਵੀ ਕਾਨੂੰਨ ਵਿਵਸਥਾ ਬਣਾਏ ਰੱਖਣ ਵਾਲੀ ਏਜੰਸੀਆਂ ‘ਤੇ ਜਾਣਬੁੱਝ ਕੇ ਕੀਤੇ ਗਏ ਹਮਲਿਆਂ ਦੇ ਪੈਟਰਨ ਨੂੰ ਉਜਾਗਰ ਕਰਦਾ ਹੈ।

30 ਮਾਰਚ ਨੂੰ ਹੋਏ ਧਮਾਕੇ ਦੀ ਅੱਗੇ ਦੀ ਜਾਂਚ ਦੇ ਨਤੀਜੇ ਵਜੋਂ 13 ਅਪ੍ਰੈਲ, 2026 ਨੂੰ ਇੱਕ ISI-ਸਮਰਥਿਤ ਮਾਡਿਊਲ ਦੇ ਛੇ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹ ਕਾਰਕੁਨ ਪਾਕਿਸਤਾਨ ਵਿੱਚ ਸਥਿਤ ਇੱਕ ਹੈਂਡਲਰ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ। ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਭਰਤੀ ਅਤੇ ਫੰਡਿੰਗ ਤਰੀਕਿਆਂ ਬਾਰੇ ਮਹੱਤਵਪੂਰਨ ਜਾਣਕਾਰੀ ਮਿਲੀ। ਸਰਕਾਰੀ ਖੁਲਾਸਿਆਂ ਅਨੁਸਾਰ, ਗ੍ਰਿਫਤਾਰ ਕੀਤੇ ਗਏ ਨੌਜਵਾਨਾਂ ਦੀ ਭਰਤੀ ISI ਨਾਲ ਜੁੜੇ ਹੈਂਡਲਰਾਂ ਦੁਆਰਾ ਕੀਤੀ ਗਈ ਸੀ ਅਤੇ ਪੁਲਿਸ ਦੇ ਬੁਨਿਆਦੀ ਢਾਂਚੇ ‘ਤੇ ਹਮਲਾ ਕਰਨ ਲਈ ਉਨ੍ਹਾਂ ਨੂੰ ਕਥਿਤ ਤੌਰ ‘ਤੇ 4 ਲੱਖ ਰੁਪਏ ਤੱਕ ਦੀ ਪੇਸ਼ਕਸ਼ ਕੀਤੀ ਗਈ ਸੀ। ਇਸੇ ਤਰ੍ਹਾਂ, ਦੋ ਪੁਲਿਸ ਮੁਲਾਜ਼ਮਾਂ ਦੇ ਕਤਲ ਦੇ ਮਾਮਲੇ ਵਿੱਚ – ਜਿਸ ਵਿੱਚ ਇੱਕ ਦੋਸ਼ੀ ਬਾਅਦ ਵਿੱਚ ਪੁਲਿਸ ਮੁਠਭੇੜ ਵਿੱਚ ਮਾਰਿਆ ਗਿਆ ਸੀ ਅਤੇ ਬਾਕੀ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਸੀ – ਹਮਲਾਵਰਾਂ ਦੀ ਭਰਤੀ ਵੀ ISI ਹੈਂਡਲਰਾਂ ਨੇ ਹੀ ਕੀਤੀ ਸੀ ਅਤੇ ਇਸ ਲਈ ਉਨ੍ਹਾਂ ਨੂੰ ਕਾਫ਼ੀ ਘੱਟ ਰਕਮ ਦਿੱਤੀ ਗਈ ਸੀ। ਇਹ ਪ੍ਰੌਕਸੀ ਯੁੱਧ ਦੇ ਇੱਕ ਅਜਿਹੇ ਮਾਡਲ ਨੂੰ ਦਰਸਾਉਂਦਾ ਹੈ ਜੋ ਘੱਟੋ-ਘੱਟ ਲਾਗਤ ਨਾਲ ਵੱਧ ਤੋਂ ਵੱਧ ਪ੍ਰਭਾਵ ਪਾਉਂਦਾ ਹੈ; ਇਸ ਮਾਡਲ ਵਿੱਚ, ਸਥਾਨਕ ਲੋਕਾਂ – ਜੋ ਅਕਸਰ ਛੋਟੇ ਅਪਰਾਧੀ ਜਾਂ ਨਸ਼ੇੜੀ ਹੁੰਦੇ ਹਨ – ਨੂੰ ਹਿੰਸਾ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਪੈਸਿਆਂ ਦਾ ਲਾਲਚ ਦਿੱਤਾ ਜਾਂਦਾ ਹੈ, ਜਿਸ ਨਾਲ ਬਾਹਰੀ ਸਪਾਂਸਰਾਂ ਦੀ ਪਛਾਣ ਹੋਣ ਦਾ ਖ਼ਤਰਾ ਘੱਟ ਤੋਂ ਘੱਟ ਰਹੇ।

ਇੱਕ ਸਮਾਨਾਂਤਰ ਘਟਨਾਵਾਂ ਉਨ੍ਹਾਂ ਨੈੱਟਵਰਕਾਂ ਦੀ ਰਣਨੀਤਕ ਡੂੰਘਾਈ ਨੂੰ ਹੋਰ ਵੀ ਵੱਧ ਉਜਾਗਰ ਕਰਦਾ ਹੈ, ਜਿੰਨਾਂ ਨੂੰ ਤਿਆਰ ਕੀਤਾ ਗਿਆ ਹੈ। ਹਾਲ ਹੀ ਵਿਚ ਚਲਾਏ ਗਏ ਇਕ ਆਪ੍ਰੇਸ਼ਨ ਦੌਰਾਨ, ਦਿੱਲੀ ਪੁਲਿਸ ਨੇ 10 ਅਪ੍ਰੈਲ ਨੂੰ ਰਿਪੋਰਟ ਦਿੱਤੀ ਕਿ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ 11 ਕਾਰਕੁਨਾਂ ਜਿੰਨਾਂ ਵਿੱਚੋਂ 8 ਪੰਜਾਬ ਤੋਂ ਅਤੇ 3 ਦਿੱਲੀ ਤੋਂ ਸੀ, ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਕਾਰਕੁਨ ਸੰਵੇਦਨਸ਼ੀਲ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਜਾਸੂਸੀ ਗਤੀਵਿਧੀਆਂ ਵਿੱਚ ਸ਼ਾਮਲ ਸਨ। ਰਿਪੋਰਟਾਂ ਦੇ ਅਨੁਸਾਰ, ਇਸ ਸਮੂਹ ਨੇ ਕਥਿਤ ਤੌਰ ‘ਤੇ ਸੀਸੀਟੀਵੀ ਸਿਸਟਮ ਲਗਾਏ ਹੋਏ ਸਨ ਅਤੇ ਪੰਜਾਬ ਸਮੇਤ ਕਈ ਥਾਵਾਂ ‘ਤੇ ਫੌਜ ਦੇ ਮੁੱਖ ਟਿਕਾਣਿਆਂ ਦੀ ਨਿਗਰਾਨੀ ਕੀਤੀ ਸੀ, ਅਤੇ ਸਰਹੱਦ ਪਾਰ ISI ਦੇ ਆਗੂਆਂ ਨੂੰ ਜਾਣਕਾਰੀ ਭੇਜੀ ਸੀ।

ਅਧਿਕਾਰਤ ਦਾਅਵਿਆਂ ਅਨੁਸਾਰ, ਸੁਰੱਖਿਆ ਅਦਾਰਿਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਗ੍ਰਨੇਡ ਹਮਲਿਆਂ ਦੇ ਸਾਰੇ 24 ਮਾਮਲੇ “ਹੱਲ ਕਰ ਲਏ ਗਏ ਹਨ।” ਪੰਜਾਬ ਪੁਲਿਸ ਨੇ ਇਨ੍ਹਾਂ ਹਮਲਿਆਂ ਵਿੱਚ ਸ਼ਾਮਲ ਨੈੱਟਵਰਕ ਨੂੰ ਖਤਮ ਕਰ ਦਿੱਤਾ ਹੈ, ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਅਤੇ ਵਿਦੇਸ਼ਾਂ ਵਿੱਚ ਸਥਿਤ ਕਈ ਹੈਂਡਲਰਾਂ ਨੂੰ ਹਿਰਾਸਤ ਵਿੱਚ ਲੈਣ ਜਾਂ ਦੇਸ਼ ਨਿਕਾਲਾ ਦੇਣ ਵਿੱਚ ਮਦਦ ਕੀਤੀ ਹੈ। ਜਾਂਚ ਦੇ ਨਤੀਜਿਆਂ ਤੋਂ ਪਤਾ ਚਲਦਾ ਹੈ ਕਿ ਕਈ ਵੱਡੇ ਮਾਡਿਊਲ ਕਥਿਤ ਤੌਰ ‘ਤੇ ISI-ਸਮਰਥਿਤ ਸ਼ਹਿਜ਼ਾਦ ਭੱਟੀ ਦੇ ਇਸ਼ਾਰੇ ‘ਤੇ ਕੰਮ ਕਰ ਰਹੇ ਸਨ। ਉਹ ਭਾਰਤੀ ਗੈਂਗਸਟਰਾਂ – ਜਿਨ੍ਹਾਂ ਵਿੱਚ ਜ਼ੀਸ਼ਾਨ ਅਖਤਰ ਅਤੇ ਅਮਨਦੀਪ ਸਿੰਘ ਉਰਫ਼ ਪੰਨੂ ਸ਼ਾਮਲ ਹਨ, ਦੇ ਸਹਿਯੋਗ ਨਾਲ ਇਨ੍ਹਾਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਸੀ। ਇਹ ਸਰਹੱਦ ਪਾਰ ਸਥਿਤ ਹੈਂਡਲਰਾਂ ਅਤੇ ਦੇਸ਼ ਦੇ ਅੰਦਰ ਅਪਰਾਧਿਕ ਤੱਤਾਂ ਵਿਚਕਾਰ ਗੱਠਜੋੜ ਦਾ ਪਰਦਾਫਾਸ਼ ਕਰਦੇ ਹਨ।

ਗ੍ਰਨੇਡ ਹਮਲਿਆਂ ਦੀ ਇਸ ਲੜੀ ਤੋਂ ਪਹਿਲਾਂ, ਪੰਜਾਬ ਚ ਡਰਾਉਣ-ਧਮਕਾਉਣ ਦਾ ਇੱਕ ਮੁਹਿੰਮ ਦੇਖਿਆ ਦੇਖੀ – ਜਿਸ ਵਿੱਚ ਖਾਸ ਤੌਰ ‘ਤੇ ਮਈ 2022 ਵਿੱਚ ਮੋਹਾਲੀ ਵਿੱਚ ਸਟੇਟ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਰਾਕੇਟ-ਪ੍ਰੋਪੇਲਡ ਗ੍ਰਨੇਡ (RPG) ਹਮਲਾ, ਇਸ ਤੋਂ ਬਾਅਦ ਦਸੰਬਰ 2022 ਵਿੱਚ ਤਰਨਤਾਰਨ ਦੇ ਸਰਹਾਲੀ ਪੁਲਿਸ ਸਟੇਸ਼ਨ ‘ਤੇ ਅਜਿਹਾ ਹੀ RPG ਹਮਲਾ ਹੋਇਆ।

ਪੰਜਾਬ ਦੀ ਸੰਵੇਦਨਸ਼ੀਲ ਅੰਤਰਰਾਸ਼ਟਰੀ ਸਰਹੱਦੀ ਖੇਤਰ ਦੀ ਕਮਜ਼ੋਰੀ ਨੂੰ ਪਿਛਲੇ ਸਮੇਂ ਵਿੱਚ ਸਰਹੱਦ ਪਾਰ ਵੱਡੇ ਅੱਤਵਾਦੀ ਹਮਲਿਆਂ ਨੇ ਉਜਾਗਰ ਕੀਤਾ ਹੈ। ਜੁਲਾਈ 2015 ਵਿੱਚ ਗੁਰਦਾਸਪੁਰ ਹਮਲਾ ਅਤੇ ਜਨਵਰੀ 2016 ਵਿੱਚ ਪਠਾਨਕੋਟ ਹਮਲਾ, ਜੋ ਪਾਕਿਸਤਾਨ-ਅਧਾਰਤ ਇਸਲਾਮੀ ਅੱਤਵਾਦੀ ਸਮੂਹਾਂ ਦੁਆਰਾ ਕੀਤੇ ਗਏ ਸਨ, ਨੇ ਸਰਹੱਦੀ ਪ੍ਰਬੰਧਨ ਅਤੇ ਤੇਜ਼ ਜਵਾਬੀ ਵਿਧੀਆਂ ਵਿੱਚ ਕਮੀਆਂ ਨੂੰ ਉਜਾਗਰ ਕੀਤਾ। ਇਨ੍ਹਾਂ ਘਟਨਾਵਾਂ ਦੇ ਉਲਟ, ਹਾਲ ਹੀ ਵਿੱਚ ISI-ਪ੍ਰਯੋਜਿਤ ਮਾਡਿਊਲ ਉੱਚ-ਮੁੱਲ ਵਾਲੇ ਫੌਜੀ ਟਿਕਾਣਿਆਂ ਦੀ ਬਜਾਏ ਕਮਜ਼ੋਰ ਸੁਰੱਖਿਆ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾ ਕੇ ਆਪਣੀ ਰਣਨੀਤੀ ਚ ਬਦਲਾਅ ਕਰਦੇ ਦਿੱਖ ਰਹੇ ਹਨ। ਮੌਜੂਦਾ ਖ਼ਤਰੇ ਦੇ ਰੁਝਾਨ ਦਰਸਾਉਂਦੇ ਹਨ ਕਿ ਹਮਲਿਆਂ ਦੇ ਪੈਮਾਨੇ ਵਿੱਚ ਵਾਧੇ ਦੀ ਬਜਾਏ ਉਨ੍ਹਾਂ ਦੇ ਸਰੂਪ ਚ ਤਬਦੀਲੀ ਆ ਰਹੀ ਹੈ: ਪਾਕਿਸਤਾਨ-ਸਮਰਥਿਤ ਨੈੱਟਵਰਕ ਵਿਦੇਸ਼ੀ ਹੈਂਡਲਰਾਂ ਅਤੇ ਸਥਾਨਕ ਭਰਤੀਆਂ ਰਾਹੀਂ ਕੰਮ ਕਰਨਾ ਜਾਰੀ ਰੱਖਦੇ ਹਨ, ਪਰ ਉਨ੍ਹਾਂ ਦੀਆਂ ਰਣਨੀਤੀਆਂ ਘੱਟ-ਤੀਬਰਤਾ ਵਾਲੇ ਅਤੇ ਆਸਾਨੀ ਨਾਲ ਇਨਕਾਰ ਕੀਤੇ ਜਾਣ ਵਾਲੇ ਹਮਲਿਆਂ ਵੱਲ ਬਦਲ ਗਈਆਂ ਹਨ ਜਿਨ੍ਹਾਂ ਦਾ ਉਦੇਸ਼ ਪੁਲਿਸ ਦੇ ਮਨੋਬਲ ਅਤੇ ਜਨਤਕ ਵਿਸ਼ਵਾਸ ਨੂੰ ਕਮਜ਼ੋਰ ਕਰਨਾ ਹੈ, ਬਿਨਾਂ ਕਿਸੇ ਵੱਡੀ ਬਦਲਾ ਲੈਣ ਵਾਲੀ ਪ੍ਰਤੀਕਿਰਿਆ ਨੂੰ ਭੜਕਾਏ।

ਇਸ ਵੇਲੇ, ਪੰਜਾਬ ਨੂੰ ਸਰਹੱਦ ਪਾਰ ਸਬੰਧਾਂ ਨਾਲ ਸਬੰਧਤ ਤਿੰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ: ਪਹਿਲਾ, ਇਸਲਾਮੀ ਅਤੇ ਖਾਲ਼ਿਸਤਾਨੀ ਦੋਵੇਂ ਤਰ੍ਹਾਂ ਦੇ ਅੱਤਵਾਦੀ ਸੰਗਠਨਾਂ ਨੂੰ ਮੁੜ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ; ਦੂਜਾ, ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਦੇ ਰੂਟਾਂ ਦਾ ਮਜ਼ਬੂਤ ​​ਹੋਣਾ; ਅਤੇ ਤੀਜਾ, ਖਾਸ ਵਿਅਕਤੀਆਂ ਨੂੰ ਨਿਸ਼ਾਨਾ ਬਣਾ ਕੇ ਹਿੰਸਾ ਕਰਨਾ ਅਤੇ ਡਰਾਉਣ-ਧਮਕਾਉਣ ਲਈ ਸਥਾਨਕ ਗੈਂਗਾਂ ਅਤੇ ਅਪਰਾਧਿਕ ਸਿੰਡੀਕੇਟਾਂ ਦੀ ਵਰਤੋਂ ਕਰਨਾ । ਜਿਥੇ ਇਕ ਪਾਸੇ ਰਾਜ ਦੀ ਸੁਰੱਖਿਆ ਵਿਵਸਥਾ ਵਿਚ ਵਿਚਾਰਧਾਰਾ ਤੋਂ ਪ੍ਰੇਰਿਤ ਕੱਟੜਵਾਦ ਨਾਲ ਨਿਪਟਣ ਦੀ ਕਾਫ਼ੀ ਸਮਰੱਥਾ ਹੈ, ਉਥੇ ਹੀ ਦੂਜੇ ਪਾਸੇ ਬਾਕੀ ਦੋ ਪਹਿਲੂ – ਜੋ ਅਪਰਾਧਿਕ ਅਰਥਵਿਵਸਥਾਵਾਂ, ਨਸ਼ੀਲੇ ਪਦਾਰਥਾਂ ਦੇ ਨੈੱਟਵਰਕ, ਅਤੇ ਨੌਜਵਾਨਾਂ ਦੇ ਕੁਝ ਵਰਗਾਂ ਵਿੱਚ ਤੇਜ਼ੀ ਨਾਲ ਫੈਲ ਰਹੇ ਬੰਦੂਕ ਸੱਭਿਆਚਾਰ ਵਿੱਚ ਡੂੰਘੀਆਂ ਜੜ੍ਹਾਂ ਜਮਾਏ ਹੋਏ ਹਨ – ਇੱਕ ਵਧੇਰੇ ਫੈਲਿਆ ਹੋਇਆ, ਹਾਲਾਤ ਦੇ ਮੁਤਾਬਕ ਢਲਣ ਵਾਲਾ ਅਤੇ ਸੰਭਾਵੀ ਤੌਰ ‘ਤੇ ਲੰਬੇ ਸਮੇਂ ਤੱਕ ਬਣਿਆ ਰਹਿਣ ਵਾਲਾ ਖ਼ਤਰਾ ਪੈਦਾ ਕਰਦੇ ਹਨ।

ਹਾਲੀਆ ਘਟਨਾਵਾਂ ਨੇ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਗੰਭੀਰ ਸੁਰੱਖਿਆ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ। ਇਹ ਘਟਨਾਵਾਂ ਇਕ ਚਿੰਤਾਜਨਕ ਰੁਝਾਨ ਵੱਲ ਵੀ ਇਸ਼ਾਰਾ ਕਰਦੀਆਂ ਹਨ: ਆਰਥਿਕ ਤੌਰ ‘ਤੇ ਪਰੇਸ਼ਾਨ ਸਥਾਨਕ ਨੌਜਵਾਨ, ਜੋ ਜਲਦੀ ਪੈਸੇ ਕਮਾਉਣ ਦੇ ਵਾਅਦੇ ਨਾਲ ਆਕਰਸ਼ਿਤ ਹੁੰਦੇ ਹਨ, ਵਿਦੇਸ਼ੀ ਹੈਂਡਲਰਾਂ ਦੁਆਰਾ ਭਰਤੀ ਕੀਤੇ ਜਾਣ ਲਈ ਸੰਵੇਦਨਸ਼ੀਲ ਹੁੰਦੇ ਜਾ ਰਹੇ ਹਨ। ISI ਨਾਲ ਜੁੜੇ ਕਾਰਕੁਨਾਂ ਦੁਆਰਾ ਜਾਸੂਸੀ ਲਈ ਕਿਸ਼ੋਰਾਂ ਦੀ ਕਥਿਤ ਵਰਤੋਂ ਨੇ ਇਨ੍ਹਾਂ ਚਿੰਤਾਵਾਂ ਨੂੰ ਹੋਰ ਵਧਾ ਦਿੱਤਾ ਹੈ।

ਬੇਰੁਜ਼ਗਾਰੀ, ਨਸ਼ਿਆਂ ਦੀ ਲਤ ਅਤੇ ਆਸਾਨ ਮੁਨਾਫ਼ੇ ਦੇ ਲਾਲਚ ਕਾਰਨ ਨੌਜਵਾਨਾਂ ਅਤੇ ਗਿਰੋਹਾਂ ਦਾ ਇੱਕ ਉੱਭਰਦਾ ਗੱਠਜੋੜ ਹੁਣ ਸਰਹੱਦ ਪਾਰ ਦੇ ਅੱਤਵਾਦੀ ਨੈੱਟਵਰਕਾਂ ਨਾਲ ਜੁੜ ਰਿਹਾ ਹੈ। ਦਰਿਆਵਾਂ ਅਤੇ ਖੇਤੀਬਾੜੀ ਵਾਲੇ ਸੰਵੇਦਨਸ਼ੀਲ ਰਸਤਿਆਂ ਤੋਂ ਹੋਣ ਵਾਲੀ ਤਸਕਰੀ ਦੇ ਰਸਤੇ ਦੋਵੇਂ ਉਦੇਸ਼ ਪੂਰੇ ਕਰਦੇ ਹਨ; ਇਹ ਨਾ ਸਿਰਫ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਆਵਾਜਾਈ ਦਾ ਜ਼ਰੀਆ ਬਣਦੇ ਹਨ, ਸਗੋਂ ਕੱਟੜਪੰਥੀ ਗਤੀਵਿਧੀਆਂ ਲਈ ਲੌਜਿਸਟਿਕਸ ਦੀ ਸਪਲਾਈ ਲਾਈਨਾਂ ਵਜੋਂ ਵੀ ਕੰਮ ਕਰਦੇ ਹਨ। ਸੰਗਠਿਤ ਅਪਰਾਧ ਅਤੇ ਪ੍ਰੌਕਸੀ ਅੱਤਵਾਦ ਦੇ ਇਸ ਸੁਮੇਲ ਨਾਲ ਅੱਤਵਾਦ ਵਿਰੋਧੀ ਯਤਨਾਂ ਹੋਰ ਵੀ ਗੁੰਝਲਦਾਰ ਹੋ ਜਾਂਦੀਆਂ ਹਨ, ਅਤੇ ਇਹਨਾਂ ਨਾਲ ਨਿਪਟਣ ਲਈ ਸੁਰੱਖਿਆ ਅਤੇ ਸਮਾਜਿਕ-ਆਰਥਿਕ ਦੋਵਾਂ ਪੱਧਰਾਂ ‘ਤੇ ਇੱਕ ਬੇਹੱਦ ਮਜ਼ਬੂਤ ​​ਅਤੇ ਤਾਲਮੇਲ ਭਰਿਆ ਜਵਾਬ ਦੇਣ ਦੀ ਲੋੜ ਹੈ।

ਅਪਰਾਧ ਅਤੇ ਅੱਤਵਾਦ ਵਿਚਕਾਰਲੇ ਗੱਠਜੋੜ ਨੂੰ ਤੋੜਨ ਲਈ ਲਗਾਤਾਰ ਵਿੱਤੀ ਜਾਂਚਾਂ ਦੀ ਲੋੜ ਹੈ ਜੋ ਨਸ਼ੀਲੇ ਪਦਾਰਥਾਂ ਤੋਂ ਹੋਣ ਵਾਲੀ ਕਮਾਈ ਤੇ ਉਨ੍ਹਾਂ ਦੇ ਮਾਧਿਅਮ ਨੂੰ ਨਿਸ਼ਾਨਾ ਬਣਾਏ। ਇਹਨਾਂ ਨੈੱਟਵਰਕਾਂ ਦੀ ਆਰਥਿਕ ਰੀੜ੍ਹ ਦੀ ਹੱਡੀ ਨੂੰ ਤੋੜੇ ਬਿਨਾਂ, ਰਣਨੀਤਕ ਸਫਲਤਾਵਾਂ ਅਸਥਾਈ ਰਹਿਣਗੀਆਂ।

ਪੰਜਾਬ ਦੀ ਸਰਹੱਦ ਇੱਕ “ਹਾਈਬ੍ਰਿਡ ਯੁੱਧ” ਦਾ ਅਖਾੜਾ ਬਣ ਗਈ ਹੈ – ਜੋ ਡਰੋਨ, ਨਸ਼ੀਲੇ ਪਦਾਰਥਾਂ, ਹਥਿਆਰਾਂ ਦੀ ਤਸਕਰੀ, ਗੈਂਗਸਟਰ ਨੈੱਟਵਰਕ ਅਤੇ ISI ਸਹਾਇਤਾ ਰਾਹੀਂ ਲੜਿਆ ਜਾ ਰਿਹਾ ਹੈ। ਰਾਜ ਦਾ ਜਵਾਬ ਬਰਾਬਰ ਸੰਤੁਲਿਤ ਹੋਣਾ ਚਾਹੀਦਾ ਹੈ, ਜਿਸ ਵਿੱਚ ਸਖ਼ਤ ਕਾਨੂੰਨ ਲਾਗੂ ਕਰਨ ਦੇ ਨਾਲ-ਨਾਲ ਭਾਈਚਾਰੇ ਨਾਲ ਨਿਰੰਤਰ ਸੰਪਰਕ ਅਤੇ ਢਾਂਚਾਗਤ ਸਮਾਜਿਕ-ਆਰਥਿਕ ਦਖਲਅੰਦਾਜ਼ੀ ਨੂੰ ਵੀ ਸ਼ਾਮਲ ਕੀਤਾ ਜਾਵੇ।

Nijeesh N.

Research Associate; Institute for Conflict Management

Post navigation

ਪਿੰਡ ‘ਰਾਮਪੁਰ’ ਨੂੰ ਸਾਹਿਤ ਦੀ ਪੇਂਡੂ ਰਾਜਧਾਨੀ ਬਣਾਉਣ ‘ਚ ਹਿੱਸੇਦਾਰ ਪੰਜਾਬੀ ਸ਼ਾਇਰ ਸੁਰਜੀਤ ਰਾਮਪੁਰੀ

ਪਿੱਛੇ ਜਿਹੀ ਐਤਵਾਰ ਵਾਲੇ ਦਿਨ ਡਾ. ਲਖਵਿੰਦਰ ਸਿੰਘ ਜੌਹਲ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਪਹਿਲੀ ਪ੍ਰਬੰਧਕੀ…

Leave a Comment

Leave a Reply

Your email address will not be published. Required fields are marked *